ਸੰਸਾਰਦੇਸ਼ਪ੍ਰਮੁੱਖ ਖਬਰਾਂ

ਮੈਕਸੀਕੋ ਵਿਚ ਟਰੱਕ ‘ਚੋਂ ਮਿਲੀਆਂ 11 ਲੋਕਾਂ ਦੀਆਂ ਲਾਸ਼ਾਂ

ਮੈਕਸੀਕੋ ਦੇ ਦੱਖਣੀ ਗੁਆਰੇਰੋ ਰਾਜ ਦੀ ਰਾਜਧਾਨੀ ਚਿਲਪੈਂਸਿੰਗੋ ਵਿਚ ਇਕ ਖਾਲੀ ਪਏ ਪਿਕਅੱਪ ਟਰੱਕ ਵਿਚੋਂ 2 ਨਾਬਾਲਗ਼ਾਂ ਸਮੇਤ 11 ਲਾਸ਼ਾਂ ਬਰਾਮਦ ਕੀਤੀਆਂ ਗਈ, ਜਿਸ ਮਗਰੋਂ ਉਥੇ ਸਨਸਨੀ ਫੈਲ ਗਈ। ਸਥਾਨਕ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਰਾਜ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਬੁਧਵਾਰ ਰਾਤ ਨੂੰ ਮਿਲੀ ਇਕ ਗੁਮਨਾਮ ਸੂਚਨਾ ਨਾਲ ਅਧਿਕਾਰੀਆਂ ਨੂੰ ਸ਼ਹਿਰ ਦੇ ਪੈਰਾਡੋਰ ਡੇਲ ਮੇਕੇਰੇ ਖੇਤਰ ਵਿਚ 9 ਪੁਰਸ਼ਾਂ ਅਤੇ 2 ਔਰਤਾਂ ਦੀਆਂ ਲਾਸ਼ਾਂ ਮਿਲੀਆਂ।

ਪੀੜਤਾਂ ਦੀ ਪਛਾਣ ਕਰਨ ਲਈ ਇਕ ਫ਼ੋਰੈਂਸਿਕ ਟੀਮ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ ਅਤੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਮੀਡੀਆ ਅਨੁਸਾਰ, ਮਿ੍ਰਤਕ17 ਵਿਕਰੇਤਾਵਾਂ ਦੇ ਉਸ ਸਮੂਹ ਦਾ ਹਿੱਸਾ ਹਨ, ਜੋ ਦੋ ਹਫਤੇ ਪਹਿਲਾਂ ਲਾਪਤਾ ਹੋ ਗਏ ਸਨ।

ਉਹ ਕਥਿਤ ਤੌਰ ‘ਤੇ ਐਲ ਏਪਾਜੋਟ ਭਾਈਚਾਰੇ ਵਿੱਚ ਘਰੇਲੂ ਸਮਾਨ ਵੇਚ ਰਹੇ ਸਨ, ਜਦੋਂ ਉਨ੍ਹਾਂ ਨਾਲੋਂ ਸੰਪਰਕ ਟੁੱਟ ਗਿਆ, ਜਿਸ ਤੋਂ ਬਾਅਦ ਰਾਜ ਦੇ ਜਨਤਕ ਸੁਰੱਖਿਆ ਸਕੱਤਰੇਤ, ਨੈਸ਼ਨਲ ਗਾਰਡ ਅਤੇ ਫ਼ੌਜ ਦੁਆਰਾ ਇਕ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਫ਼ੌਜ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਬਲਾਂ ਸਮੇਤ ਫ਼ੌਜਾਂ ਨੂੰ ਤਾਇਨਾਤ ਕਰੇਗੀ। ਇਸ ਸ਼ੱਕ ਦਾ ਹਵਾਲਾ ਦਿੰਦੇ ਹੋਏ ਕਿ ਉਨ੍ਹਾਂ ਨੂੰ ਅਪਰਾਧਕ ਸਮੂਹ “ਲੌਸ ਐਡਿਰਲੋਸ’’ ਦੁਆਰਾ ਅਗਵਾ ਕੀਤਾ ਗਿਆ ਸੀ।

Related Articles

Leave a Reply

Your email address will not be published. Required fields are marked *

Back to top button