ਸੰਸਾਰਦੇਸ਼ਪ੍ਰਮੁੱਖ ਖਬਰਾਂ

ਗੁਰਦਵਾਰੇ, ਮੰਦਿਰ, ਮਸਜ਼ਿਦਾ, ਚਰਚਾ ਇੱਥੇ ਰਹਿ ਜਾਣੀਆਂ, ਇਨਸਾਨੀਅਤ ਨੂੰ ਪਿਆਰ ਕਰੋ

ਦੋਸਤੋ ਮੰਦਿਰ, ਮਸਜ਼ਦ, ਚਰਚ, ਗੁਰਦਵਾਰੇ ਸਭ ਸਤਿਕਾਰਤ ਨੇ, ਪਰ ਧਰਮ ਦੇ ਨਾਮ ਹੇਠ ਬਹੁਤ ਕੁਝ ਚੱਲ ਰਿਹਾ, ਪਰ ਸਭਤੋ ਤੋ ਵੱਡਾ ਧਰਮ ਇਨਸਾਨੀਅਤ ਹੈ..! ਕਨੇਡਾ ਦੇ ਬਰੈਂਪਟਨ ਵਿੱਚ ਹਿੰਦੂ ਮੰਦਰ, ‘ਤੇ ਮਾਲਟਨ ਦੇ ਗੁਰੂਘਰ ਵਿੱਚ ਜੋ ਵਾਪਰਿਆ, ਉਹ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦਾ ਹੈ। ਇਹ ਸਭ ਕੁਝ ਅਕਸਰ ਮੇਰੇ ਦੀਮਾਗ ਵਿੱਚ ਚਲਦਾ ਰਹਿੰਦਾ, ਕਿ ਕਿਤੇ ਇਹ ਧਾਰਮਿਕ ਰੰਗਤ ਸਾਡੇ ਭਾਈਚਾਰੇ ਅੰਦਰ ਦਰਾੜਾਂ ਨਾ ਪਾ ਦੇਵੇ। ਹੋਇਆ ਓਹੀ ਜਿਸਦਾ ਡਰ ਸੀ। ਬਰੈਂਪਟਨ ਦੇ ਲਾਗਲੇ ਸ਼ਹਿਰ ਕੈਲੇਡਨ ਵਿਖੇ ਲੰਘੇ ਸ਼ਨੀਵਾਰ ਰਾਤੀਂ 10 ਵਜੇ ਬਰੈਂਪਟਨ ਵਾਸੀ ਰਬਿੰਦਰ ਸਿੰਘ ਮੱਲ੍ਹੀ (52) ਦੇ ਕਤਲ ਹੋਣ ਦੀ ਖ਼ਬਰ ਨੇ ਸਭਨੂੰ ਹੈਰਾਨ ਕਰ ਦਿੱਤਾ। ਮੱਲ੍ਹੀ ਦੇ ਕਤਲ ਦੇ ਦੋਸ਼ ਹੇਠ ਉਨਟਾਰੀਓ ਪ੍ਰੋਵਸ਼ੀਅਲ ਪੁਲਿਸ ਵੱਲੋਂ ਕੈਲੇਡਨ ਵਾਸੀ ਰਜਿੰਦਰ ਕੁਮਾਰ (47) ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ, ਰਜਿੰਦਰ ਕੁਮਾਰ ਦੀ ਪਤਨੀ ਸ਼ੀਤਲ ਵਰਮਾ (35) ਤੇ ਪੁਲਿਸ ਦੀ ਕਾਰਵਾਈ ਚ ਵਿਘਨ ਪਾਉਣ ਦੇ ਦੋਸ਼ ਲਗਾਏ ਗਏ ਹਨ। ਰਬਿੰਦਰ ਸਿੰਘ ਮੱਲ੍ਹੀ ਦੀ ਪਤਨੀ ਜਸਪ੍ਰੀਤ ਨੇ ਗੋਫੰਡ ਤੇ ਦੱਸਿਆ ਹੈ ਕਿ ਉਸਦੇ ਪਤੀ ਦਾ ਕਤਲ ਨਫ਼ਰਤ ਕਾਰਨ ਹੋਇਆ ਹੈ। ਇਸ ਕਤਲ ਦੀ ਘਟਨਾ ਕਰਕੇ ਭਾਈਚਾਰੇ ‘ਚ ਸੋਗ ਦੇਖਿਆ ਜਾ ਰਿਹਾ ਹੈ। ਪਰ ਇਸ ਦੁਖਦਾਈ ਘਟਨਾਂ ਪਿੱਛੇ ਬਰੈਂਪਟਨ ਹਿੰਦੂ ਮੰਦਰ ਅਤੇ ਖਾਲਸਤਾਨੀ ਪ੍ਰੋਟੈਸਟ ਵਾਲੀ ਘਟਨਾਂ ਜੁੜੀ ਜਾਪਦੀ ਹੈ। ਬਹੁਤ ਸਾਰੇ ਲੋਕ ਇਸਨੂੰ ਹਿੰਦੂ ਤੇ ਸਿੱਖ ਮੁੱਦਾ ਬਣਾਕੇ ਪੇਸ਼ ਕਰ ਰਹੇ ਨੇ, ਜਾਣਕਾਰੀ ਮੁਤਾਬਕ ਰਬਿੰਦਰ ਸਿੰਘ ਤੇ ਰਜਿੰਦਰ ਕੁਮਾਰ ਇੱਕੋ ਟਰੱਕਿੰਗ ਕੰਪਨੀ ਵਿੱਚ ਕੰਮ ਕਰਦੇ ਸਨ, ਪਿਛਲੇ ਪੰਦਰਾਂ ਸੋਲਾਂ ਸਾਲ ਤੋਂ ਚੰਗੇ ਮਿੱਤਰ ਵੀ ਸਨ।ਪਰ ਥੋੜੀ ਬਹੁਤੀ ਡਰਿੰਕ ਕੀਤੀ ਹੋਈ ਸੀ,ਬਹਿਸ ਹੋ ਗਈ।ਜਿਸ ਕਰਕੇ ਇਹ ਗੱਲ ਏਥੇ ਤੱਕ ਪਹੁੰਚ ਗਈ। ਪਤਾ ਲੱਗਾ ਬਹਿਸ ਤੋਂ ਪਿੱਛੋਂ ਰਬਿੰਦਰ ਸਿੰਘ ਆਪਣੇ ਪੁੱਤਰ ਨੂੰ ਲੈਕੇ ਰਜਿੰਦਰ ਕੁਮਾਰ ਦੇ ਘਰੇ ਚਲਿਆ ਗਿਆ, ਜਿੱਥੇ ਪਹਿਲਾਂ ਹੀ ਰਜਿੰਦਰ ਕੁਮਾਰ ਚਾਕੂ ਨਾਲ ਲੈਸ ਹੋਇਆ ਬੈਠਾ ਸੀ, ਵਾਰ ਹੋਇਆ…. ਰਬਿੰਦਰ ਸਿੰਘ ਢੇਰੀ ਹੋ ਗਿਆ। ਬਾਕੀ ਅੱਗੇ ਵੇਖਦੇ ਹਾਂ ਇਹ ਨਿਊਜ਼ ਪੁਲਿਸ ਤਹਿਕੀਕਾਤ ਦੇ ਅਧਾਰ ਤੇ ਅੱਗੇ ਕਿੱਧਰ ਨੂੰ ਜਾਂਦੀ ਹੈ।ਬਹੁਤ ਦੁਖਦਾਈ ਖਬ਼ਰ। ਮੰਦਰ, ਮਸਜ਼ਿਦਾਂ, ਗੁਰਦਵਾਰੇ ਚਰਚ ਇੱਥੇ ਰਹਿ ਜਾਣੇ ਨੇ, ਗਿਆ ਬੰਦਾ ਨਹੀ ਮੁੜਦਾ। ਭਾਈਚਾਰਕ ਸਾਂਝ ਬਣਾਈ ਰੱਖੋ।
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”

Related Articles

Leave a Reply

Your email address will not be published. Required fields are marked *

Back to top button