ਸੰਸਾਰਦੇਸ਼ਪ੍ਰਮੁੱਖ ਖਬਰਾਂ

ਅਡਾਨੀ ਮਾਮਲੇ ਨੇ ਅਮਰੀਕੀ ਕਾਨੂੰਨਾਂ ਨੂੰ ਬਾਹਰੀ ਖੇਤਰ ’ਚ ਪ੍ਰਯੋਗ ਕਰਨ ਦਾ ਮੁੱਦਾ ਚੁਕਿਆ : ਅਟਾਰਨੀ

ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ’ਤੇ ਅਮਰੀਕਾ ’ਚ 26.5 ਕਰੋੜ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲੱਗਣ ਨਾਲ ਹੀ ਅਮਰੀਕੀ ਕਾਨੂੰਨਾਂ ਦੇ ਬਾਹਰੀ ਇਲਾਕਿਆਂ ’ਚ ਪ੍ਰਯੋਗ ਦਾ ਮੁੱਦਾ ਉਠਿਆ ਹੈ। ਇਕ ਭਾਰਤੀ-ਅਮਰੀਕੀ ਅਟਾਰਨੀ ਨੇ ਰਾਏ ਦਿੰਦਿਆਂ ਕਿਹਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਇਸ ਮਾਮਲੇ ਵਿਚ ਸ਼ਾਮਲ ਭਾਰਤੀ ਉਦਯੋਗਪਤੀ ਅਤੇ ਹੋਰ ਲੋਕ ਅਮਰੀਕਾ ਵਿਚ ਨਹੀਂ ਰਹਿੰਦੇ।

ਮੁੱਖ ਅਟਾਰਨੀ ਰਵੀ ਬੱਤਰਾ ਨੇ ਕਿਹਾ, ‘‘ਸਾਡੇ ਕੋਲ ਇਕੋ ਜਿਹੇ ਘਰੇਲੂ ਕਾਨੂੰਨ ਹਨ ਪਰ ਪਹਿਲੀ ਨਜ਼ਰ ’ਚ ਅਮਰੀਕੀ ਕਾਨੂੰਨਾਂ ਨੂੰ ਬਾਹਰੀ ਖੇਤਰ ’ਚ ਲਾਗੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।’’ ਅਮਰੀਕੀ ਅਧਿਕਾਰੀਆਂ ਨੇ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਸਮੇਤ ਸੱਤ ਹੋਰਾਂ ’ਤੇ 26.5 ਕਰੋੜ ਡਾਲਰ ਦੀ ਕਥਿਤ ਰਿਸ਼ਵਤ ਸਕੀਮ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।

ਬੱਤਰਾ ਨੇ ਕਿਹਾ ਕਿ ਜਿਵੇਂ ਕਿ ਅਮਰੀਕੀ ਚੀਫ਼ ਜਸਟਿਸ ਜੌਨ ਰਾਬਰਟਸ ਨੇ ਬਹੁਤ ਪਹਿਲਾਂ ਫੈਸਲਾ ਸੁਣਾਇਆ ਸੀ, ਦੇਸ਼ ਬਾਹਰੀ ਪੁਲਾੜ ਵਿਚ ਦਖਲਅੰਦਾਜ਼ੀ ਪਸੰਦ ਨਹੀਂ ਕਰਦਾ ਅਤੇ ਇਸ ਲਈ ਇਸ ਦੇ ਵਿਰੁਧ ਧਾਰਨਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਆਚਰਣ ਦੀ ਸ਼ਿਕਾਇਤ ਅਮਰੀਕਾ ਨਾਲ ਸਬੰਧਤ ਹੈ ਤਾਂ ਅਪਰਾਧਕ ਦੋਸ਼ਾਂ ਅਤੇ ਸਿਵਲ ਦਾਅਵਿਆਂ ’ਤੇ ਮੁਕੱਦਮਾ ਚਲਾਉਣਾ ਉਚਿਤ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸ.ਈ.ਸੀ.) ਨੂੰ ਵੀ ਇਸ ਮਾਮਲੇ ਵਿਚ ਕਿਸੇ ਵੀ ਹੋਰ ਸਿਵਲ ਸ਼ਿਕਾਇਤਕਰਤਾ ਦੀ ਤਰ੍ਹਾਂ ਪਹਿਲਾਂ ਬਚਾਓ ਕਰਤਾਵਾਂ ਨੂੰ ਤਲਬ ਕਰਨਾ ਹੋਵੇਗਾ ਅਤੇ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ ਅਤੇ ਫਿਰ ਉਨ੍ਹਾਂ ਕੋਲ ਸ਼ਿਕਾਇਤ ਦਾ ਜਵਾਬ ਦੇਣ ਲਈ ਕਾਫ਼ੀ ਸਮਾਂ ਹੋਵੇਗਾ। ਜੇ ਉਹ ਚਾਹੁੰਦੇ ਹਨ ਤਾਂ ਉਹ ਸ਼ਿਕਾਇਤ ਜਾਂ ਦੋਸ਼ਾਂ ਨੂੰ ਖਾਰਜ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button