ਦੇਸ਼ਪੰਜਾਬ

ਵੱਡੀ ਖ਼ਬਰ : ਦੋਸਤਾਂ ਨਾਲ ਕੇ ਪੁੱਤ ਨੇ ਪਿਓ ਦਾ ਕੀਤਾ ਬੇਰਿਹਮੀ ਨਾਲ ਕਤਲ

ਮਨੁੱਖੀ ਰਿਸ਼ਤਿਆਂ ਨੂੰ ਤਾਰ- ਤਾਰ ਕਰਦਿਆਂ ਹੋਇਆ ਇਕ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ ਬੇਨਕਾਬ ਕੀਤਾ ਹੈ। ਜਿਸ ’ਚ ਇੱਕ ਪੁੱਤ ਨੇ ਬੇਦਖਲੀ ਅਤੇ ਘਰੋਂ ਕੱਢੇ ਜਾਣ ਦੇ ਡਰ ਕਾਰਨ ਅਤੇ ਪਿਤਾ ਦੀ ਜਾਇਦਾਦ ਨੂੰ ਹੜੱਪਣ ਦੇ ਮਕਸਦ ਨਾਲ ਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੇ ਹੀ ਪਿਤਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਵਾਇਆ ਸੀ।

ਘਟਨਾ 1 ਦਸੰਬਰ ਰਾਤ 10 ਵਜੇ ਦੀ ਹੈ, ਜਿਸ ’ਚ ਉਸੇ ਪੁੱਤ ਵਲੋਂ ਪਿਤਾ ਦਾ ਕਤਲ ਕਰਵਾਉਣ ਤੋਂ ਬਾਅਦ ਉਸ ਨੇ ਖੁਦ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਦੇ ਪਿਓ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਅਤੇ ਲਾਸ਼ ਕਪੂਰਥਲਾ ਸੁਤਾਨਪੁਰ ਰੋਡ ਦੇ ਪਿੰਡ ਸੇਦੋ ਭੁਲਾਣਾ ਦੇ ਨੇੜੇ ਇਕ ਪਲਾਟ ਵਿੱਚ ਪਈ ਹੈ। ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਥਾਣਾ ਸਦਰ ‘ਚ ਕੇਸ ਦਰਜ ਕੀਤਾ।

ਪਰ ਮੁਢਲੀ ਤਫ਼ਤੀਸ਼ ਦੌਰਾਨ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ ਘਟਨਾ ਨਾਲ ਮੇਲ ਨਹੀਂ ਖਾ ਰਹੇ ਸਨ। ਜਿਸ ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ’ਤੇ ਪਤਾ ਲੱਗਾ ਉਸ ਨੇ ਹੀ ਆਪਣੇ ਤਿੰਨ ਜਾਣਕਾਰ ਸਾਥੀਆਂ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰਵਾਇਆ। ਜਿਸ ’ਤੇ ਜੁਰਮ ’ਚ ਵਾਧਾ ਮ੍ਰਿਤਕ ਵਿਅਕਤੀ ਦੇ ਲੜਕੇ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ਼ ਕੇਸ ਦਰਜ ਕਰਕੇ ਮ੍ਰਿਤਕ ਵਿਅਕਤੀ ਸੂਰਜ ਕੁਮਾਰ ਵਾਸੀ ਅਮਰੀਕ ਨਗਰ ਸੈਦੋ ਭੁਲਾਣਾ ਦੇ ਪੁੱਤਰ ਕਰਨ ਕੁਮਾਰ ਤੇ ਉਸ ਦੇ ਹੋਰ ਸਾਥੀ ਤਰਸੇਮ ਲਾਲ ਉਰਫ਼ ਬਿੱਲਾ ਪੁੱਤਰ ਮੰਗਾ ਵਾਸੀ ਸਰਦੁੱਲਾਪੁਰ, ਮੰਗਤ ਰਾਮ ਉਰਫ਼ ਗੋਲੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਉਚਾ ਧੋੜਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੁਲਖ ਰਾਜ ਵਾਸੀ ਬੂਸੋਵਾਲ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਦਾਤਰ ਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।

ਇਸ ਸਬੰਧੀ ਗੌਰਵ ਤੂਰਾ ਐਸ ਐਸ ਪੀ ਕਪੂਰਥਲਾ ਨੇ ਦੱਸਿਆ ਕਿ ਮ੍ਰਿਤਕ ਦਾ ਆਪਣੀ ਪਤਨੀ ਨਾਲ ਕਰੀਬ 12 ਸਾਲ ਪਹਿਲਾ ਤਲਾਕ ਹੋ ਗਿਆ ਸੀ ਤੇ ਉਹ ਆਪਣੇ ਪੁੱਤਰ ਤੇ ਉਸਦੀ ਪਤਨੀ ਤੇ ਆਪਣੀ ਮਾਂ ਨਾਲ ਇਕੋ ਘਰ ਵਿਚ ਰਹਿੰਦੇ ਸੀ ਤੇ ਉਸ ਨੂੰ ਮਾਰਨ ਵਾਲਾ ਪੁੱਤ ਉਸ ਨੂੰ ਮਾਰ ਕੇ ਉਸਦੀ ਜਾਇਦਾਦ ਨੂੰ ਵੇਚ ਕੇ ਕੋਈ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ।

Related Articles

Leave a Reply

Your email address will not be published. Required fields are marked *

Back to top button