ਸੰਸਾਰਪ੍ਰਮੁੱਖ ਖਬਰਾਂ

ਅਮਰੀਕਾ ‘ਚ ‘ਟਰੰਪ ਯੁੱਗ’ ਸ਼ੁਰੂ ਹੁੰਦਿਆਂ ਹੀ ਪਹਿਲੇ ਦਿਨ ਵੱਡੇ ਹੁਕਮ ਜਾਰੀ

ਬਾਇਡਨ ਸਰਕਾਰ ਦੇ 78 ਫੈਸਲੇ ਕੀਤੇ ਰੱਦ; 1500 ਲੋਕਾਂ ਨੂੰ ਦਿੱਤੀ ਮੁਆਫ਼ੀ

-ਡਬਲਯੂ.ਐੱਚ.ਓ. ਦੀ ਮੈਂਬਰਸ਼ਿਪ ਤੋਂ ਵੀ ਹਟਿਆ ਅਮਰੀਕਾ
ਵਾਸ਼ਿੰਗਟਨ : ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਨਾਲ ਉਹ ਅਧਿਕਾਰਤ ਤੌਰ ‘ਤੇ ਦੇਸ਼ ਦੇ ਰਾਸ਼ਟਰਪਤੀ ਬਣ ਗਏ ਹਨ। ਟਰੰਪ ਨੇ ਅਹੁਦਾ ਸੰਭਾਲਦੇ ਹੀ ਕਈ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ ਹਨ। ਇਨ੍ਹਾਂ ਵਿਚ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੀ ਮੈਂਬਰਸ਼ਿਪ ਤੋਂ ਅਮਰੀਕਾ ਨੂੰ ਵਾਪਸ ਲੈਣ ਦਾ ਹੁਕਮ ਵੀ ਸ਼ਾਮਲ ਹੈ।
ਟਰੰਪ ਸਹੁੰ ਚੁੱਕਣ ਤੋਂ ਬਾਅਦ ਓਵਲ ਦਫ਼ਤਰ ਪਹੁੰਚੇ। ਉਨ੍ਹਾਂ ਇੱਥੇ ਕਈ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖਤ ਕੀਤੇ। ਇਸ ਦੌਰਾਨ ਉਨ੍ਹਾਂ ਨੇ ਜੋਅ ਬਾਇਡਨ ਸਰਕਾਰ ਦੇ ਵੱਡੀ ਗਿਣਤੀ ‘ਚ 78 ਫੈਸਲਿਆਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦੇ ਪਿੱਛੇ ਹਟਣ ਦਾ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਅਸੀਂ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਪਿਛਲੀ ਸਰਕਾਰ ਵੱਲੋਂ ਲਏ ਗਏ ਵਿਨਾਸ਼ਕਾਰੀ ਫੈਸਲਿਆਂ ਨੂੰ ਰੱਦ ਕਰਾਂਗਾ। ਇਹ ਅਮਰੀਕੀ ਇਤਿਹਾਸ ਦੀ ਸਭ ਤੋਂ ਭੈੜੀ ਸਰਕਾਰ ਸੀ।
ਸਹੁੰ ਚੁੱਕਦੇ ਹੀ ਟਰੰਪ ਨੇ ਜਿਹੜੀਆਂ ਫਾਈਲਾਂ ‘ਤੇ ਦਸਤਖ਼ਤ ਕੀਤੇ, ਉਨ੍ਹਾਂ ਵਿਚ ਸ਼ਾਮਲ ਹਨ:-
– ਕੈਪੀਟਲ ਹਿੱਲ ‘ਤੇ 6 ਜਨਵਰੀ 2021 ਨੂੰ ਹੋਏ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਮੁਆਫ਼ੀ।
– ਡਰੱਗਜ਼ ਕਾਰਟੈਲ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇਗਾ।
– ਅਮਰੀਕਾ ਦੀ ਦੱਖਣੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ‘ਚ ਦਾਖਲ ਹੋਣ ਵਾਲੇ ਲੋਕਾਂ ਤੋਂ ਅਮਰੀਕੀ ਲੋਕਾਂ ਦੀ ਸੁਰੱਖਿਆ ਕੀਤੀ ਜਾਵੇਗੀ।
– ਮੈਕਸੀਕੋ ਅਤੇ ਕੈਨੇਡਾ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ। ਇਹ 1 ਫਰਵਰੀ ਤੋਂ ਲਾਗੂ ਹੋ ਸਕਦਾ ਹੈ।
– ਅਮਰੀਕਾ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋ ਜਾਵੇਗਾ
– ਫੈਡਰਲ ਸਰਕਾਰ ਵਿਚ ਨਿਯੁਕਤੀਆਂ ਯੋਗਤਾ ਦੇ ਆਧਾਰ ‘ਤੇ ਹੋਣਗੀਆਂ।
– ਸਰਕਾਰੀ ਸੈਂਸਰਸ਼ਿਪ ਖਤਮ ਕੀਤੀ ਜਾਵੇਗੀ ਅਤੇ ਅਮਰੀਕਾ ਵਿਚ ਬੋਲਣ ਦੀ ਆਜ਼ਾਦੀ ਨੂੰ ਬਹਾਲ ਕੀਤਾ ਜਾਵੇਗਾ।
– ਅਮਰੀਕਾ ਵਿਚ ਤੀਜੇ ਲਿੰਗ ਨੂੰ ਗੈਰ-ਕਾਨੂੰਨੀ ਐਲਾਨ ਕੀਤਾ ਗਿਆ।
– ਅਮਰੀਕਾ-ਮੈਕਸੀਕੋ ਸਰਹੱਦ ‘ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ।
– ਰਾਸ਼ਟਰੀ ਊਰਜਾ ਐਮਰਜੈਂਸੀ ਦੀ ਐਲਾਨ ਕੀਤਾ।
– ਇਲੈਕਟ੍ਰਿਕ ਵਾਹਨ (ਈ.ਵੀ.) ਦੀ ਲਾਜ਼ਮੀ ਵਰਤੋਂ ਨੂੰ ਖਤਮ ਕਰ ਦਿੱਤਾ ਗਿਆ ਹੈ।
– ਅਮਰੀਕਾ ਵਿਚ ਜਨਮ ਦੁਆਰਾ ਨਾਗਰਿਕਤਾ ਖਤਮ ਹੋ ਗਈ।

Related Articles

Leave a Reply

Your email address will not be published. Required fields are marked *

Back to top button