ਸੰਸਾਰਪ੍ਰਮੁੱਖ ਖਬਰਾਂ

ਕੈਨੇਡਾ -ਅਮਰੀਕਾ ਨੇ ਨਸ਼ਾ ਤਸਕਰ ਗਰੋਹਾਂ ਨੂੰ ਅੱਤਵਾਦੀ ਸੂਚੀ ‘ਚ ਪਾਇਆ

ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗਣਗੀਆਂ ਅਤੇ ਅਪਰਾਧਿਕ ਧਾਰਾਵਾਂ 'ਚ ਹੋਵੇਗਾ ਵਾਧਾ

👉ਗਰੋਹਾਂ ਜ਼ਿਆਦਾਤਰ ਮੈਕਸੀਕੋ ਮੂਲ ਦੇ
ਉੱਤਰੀ ਅਮਰੀਕਾ ‘ਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣ ਲਈ ਹੁਣ ਆਖਿਰਕਾਰ ਕੈਨੇਡਾ -ਅਮਰੀਕਾ ਨੇ ਸਖ਼ਤ ਰੁਖ ਅਖਤਿਆਰ ਕਰਦਿਆਂ ਇਸ ਅਪਰਾਧਿਕ ਦੁਨੀਆਂ ਨਾਲ ਜੁੜੇ ਵੱਡੇ ਗਰੋਹਾਂ ਨੂੰ ਅੱਤਵਾਦੀ ਸੂਚੀ ‘ਚ ਪਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਨ੍ਹਾਂ ਗਰੋਹਾਂ ਦੇ ਨੈੱਟਵਰਕ ਨੂੰ ਤੋੜਨ ਲਈ ਜਿਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਇਨ੍ਹਾਂ ਗਰੋਹਾਂ ‘ਤੇ ਲਗਾਈਆਂ ਜਾ ਸਕਣਗੀਆਂ ਉਥੇ ਸੁਰੱਖਿਆ ਏਜੰਸੀਆਂ ਅਜਿਹੇ ਅਨਸਰਾਂ ਨਾਲ ਨਿਪਟਣ ਲਈ ਵਧੇਰੇ ਸ਼ਕਤੀਆਂ ਹਾਸਲ ਹੋ ਜਾਣਗੀਆਂ। ਇਸਦੇ ਨਾਲ ਹੀ ਅਪਰਾਧ ਦੀ ਦੁਨੀਆਂ (ਨਸ਼ੇ ਅਤੇ ਹਥਿਆਰਾਂ ਦੀ ਤਸਕਰੀ) ਦਾ ਵਿਤੀ ਨੈੱਟਵਰਕ ਤੋੜਨ ਲਈ ਸੰਸਥਾਵਾਂ (ਬੈਕਾਂ , ਫਾਇਨਾਂਸ ਕੰਪਨੀਆਂ) ਨੂੰ ਅਜਿਹੇ ਗਰੋਹਾਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਦੇ ਖਾਤੇ ਬੰਦ ਕਰਨ ਅਤੇ ਕੋਈ ਵੀ ਵਿਤੀ ਕਰਜੇ ਨਾ ਦੇਣ ਲਈ ਆਦੇਸ਼ ਦਿੱਤੇ ਜਾ ਸਕਣਗੇ ।
ਮਨੀ ਲਾਂਡਰਿੰਗ ਦੇ ਨੈੱਟਵਰਕ ਨੂੰ ਤੋੜਨ ਲਈ ਵੀ ਅਜਿਹੇ ਗਰੋਹਾਂ ਨਾਲ ਲੈਣ-ਦੇਣ ਆਮ ਵਿੱਤੀ ਸੰਸਥਾਵਾਂ ‘ਚ ਕਰਨ ‘ਤੇ ਪਾਬੰਦੀ ਹੋਵੇਗੀ ਅਤੇ ਅਪਰਾਧਿਕ ਧਾਰਾਵਾਂ ‘ਤੇ ਜਮਾਨਤ ਦੀ ਵਿਵਸਥਾ ਬਹੁਤ ਸੀਮਤ ਰੱਖੀ ਜਾਵੇਗੀ ।
ਇਸ ਸੰਬੰਧੀ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਪਬਲਿਕ ਸੇਫਟੀ ਮਨਿਸਟਰ ਡੇਵਿਡ ਮਗੰਟੀ ਨੇ ਕਿਹਾ ਹੈ ਕਿ ਪਾਬੰਦੀਸ਼ੁਦਾ ਗਰੋਹਾਂ ‘ਚ ਕੁੱਲ ਸੱਤ ਗਰੋਹ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ‘ਚ ਪੰਜ ਮੈਕਸੀਕੋ ਮੂਲ ਦੇ ਅਤੇ ਦੋ ਵੈੰਜੂਲਾ ਮੂਲ ਦੇ ਦੱਸੇ ਗਏ ਹਨ ।
ਇਸਤਰਾਂ ਅਮਰੀਕਾ ਨੇ ਵੀ ਲੇਟਿਨ ਅਮਰੀਕਾ ਦੇ ਬਹੁਤ ਸਾਰੇ ਗਰੋਹਾਂ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਹੈ !
ਗੁਰਮੁਖ ਸਿੰਘ ਬਾਰੀਆ

Related Articles

Leave a Reply

Your email address will not be published. Required fields are marked *

Back to top button