ਦੇਸ਼ਪ੍ਰਮੁੱਖ ਖਬਰਾਂ

ਹਮਲੇ ਤੋਂ ਬਾਅਦ ਸਰਚ ਆਪ੍ਰੇਸ਼ਨ ਜਾਰੀ, ਬਠਿੰਡਾ ਵਿੱਚ ਰਾਕੇਟ ਦੇ ਮਿਲੇ ਟੁਕੜੇ

ਚੰਡੀਗੜ੍ਹ: ਘਟਨਾ ਤੋਂ ਬਾਅਦ ਅੱਜ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਮਿਜ਼ਾਈਲਾਂ ਡਿੱਗੀਆਂ ਹਨ। ਦੱਸ ਦੇਈਏ ਕਿ ਰਾਕੇਟ ਦੇ ਟੁੱਟੇ ਹੋਏ ਹਿੱਸੇ ਬਠਿੰਡਾ ਦੇ ਤੁਗਵਾਲੀ ਪਿੰਡ ਵਿੱਚ ਮਿਲੇ ਹਨ। ਜਾਣਕਾਰੀ ਦਿੰਦੇ ਹੋਏ ਐਸਐਸਪੀ ਅਮਾਨਿਤ ਕੁੰਡੇਲ ਨੇ ਕਿਹਾ ਕਿ ਇਲਾਕੇ ਨੂੰ ਬੰਦ ਕਰ ਦਿੱਤਾ ਗਿਆ ਹੈ। ਫੌਜ ਦੀ ਟੀਮ ਵੀ ਪਹੁੰਚ ਗਈ ਹੈ। ਦੂਜੇ ਪਾਸੇ, ਹੁਸ਼ਿਆਰਪੁਰ ਕਮਾਹੀ ਦੇਵੀ ਵਿੱਚ ਵੀ ਰਾਕੇਟ ਦੇ ਪੁਰਜ਼ੇ ਮਿਲੇ ਹਨ। ਇਸ ਇਲਾਕੇ ਵਿੱਚ ਇੱਕ ਫੌਜ ਦਾ ਕੈਂਪ ਹੈ।

ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆਂ ਵਿੱਚ ਤਿੰਨ ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ 7 ਮਈ ਤੋਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਛੁੱਟੀ ਸਿਰਫ਼ ਵਿਸ਼ੇਸ਼ ਹਾਲਾਤਾਂ ਵਿੱਚ ਹੀ ਉੱਚ ਅਧਿਕਾਰੀਆਂ ਦੀ ਆਗਿਆ ਨਾਲ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਸਾਰੇ ਜਨਤਕ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਹਨ। ਪੰਜਾਬ ਦੇ ਅੰਮ੍ਰਿਤਸਰ, ਮੋਗਾ ਅਤੇ ਕਪੂਰਥਲਾ ਵਿੱਚ ਪਟਾਕੇ ਚਲਾਉਣ ‘ਤੇ ਪਾਬੰਦੀ ਹੈ। ਪੰਜਾਬ ਸਰਕਾਰ ਵੱਲੋਂ ਆਫ਼ਤ ਪ੍ਰਬੰਧਨ ਕੰਟਰੋਲ ਰੂਮ ਨੇ 0172-2741803 ਅਤੇ 0172-2749901 ਫੋਨ ਨੰਬਰ ਜਾਰੀ ਕੀਤੇ ਹਨ।

ਦੂਜੇ ਪਾਸੇ, ਪਾਕਿਸਤਾਨ ਨੇ ਕੱਲ੍ਹ ਰਾਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਤੇ ਹਮਲਾ ਕੀਤਾ, ਜਿਸਦਾ ਸਾਡੇ ਰੱਖਿਆ ਪ੍ਰਣਾਲੀ S-400 ਨੇ ਜਵਾਬ ਦਿੱਤਾ। ਇਸ ਦੌਰਾਨ, ਪੰਜਾਬ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਉਪਰੋਕਤ ਹੁਕਮ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button