ਸੰਸਾਰਪ੍ਰਮੁੱਖ ਖਬਰਾਂ

ਰਵਨੀਤ ਸਿੱਧੂ ਨੇ ਕਨੇਡਾ ਵਿੱਚ ਰਚਿਆ ਇਤਿਹਾਸ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਟਰਾਂਟੋ (ਕਨੇਡਾ) : ਪਿੰਡ ਮਾਛੀਕੇ, ਜਿਲ੍ਹਾ ਮੋਗਾ ਨਾਲ ਸਬੰਧਤ, ਟਰਾਂਟੋ (ਕੈਨੇਡਾ) ਵਿੱਚ ਵੱਸਦੀ ਡਾ. ਰਵਨੀਤ ਕੌਰ ਸਿੱਧੂ , ਜੋ ਸ. ਤਰਸੇਮ ਸਿੰਘ ਸਿੱਧੂ ਦੀ ਬੇਟੀ ਹੈ, ਨੇ ਵਿਗਿਆਨਕ ਖੋਜ ਦੇ ਖੇਤਰ ਵਿੱਚ ਆਪਣੇ ਮਾਪਿਆਂ ਅਤੇ ਸਾਡੇ ਸਾਰੇ ਭਾਰਤੀ ਸਮਾਜ ਦਾ ਸਿਰ ਉੱਚਾ ਕਰ ਦਿੱਤਾ ਹੈ। Yersinia pestis (ਪਲੇਗ) ਬੈਕਟੀਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਤਕਤਾ ਦੇ ਪਿੱਛੇ ਲੁਕੇ ਜੀਨ-ਵਿਕਾਸ ਦੀ ਗੁੱਥੀ ਨੂੰ ਸੁਲਝਾਉਣ ਵਾਲੀ ਟੀਮ ਵਿੱਚ ਉਹ ਸਾਂਝੀ ਲੇਖਕ ਵਜੋਂ ਸ਼ਾਮਲ ਹੈ। ਅਧਿਐਨ ਦੌਰਾਨ, ਰਵਨੀਤ ਸਿਧੂ ਨੇ ਡੈਨਮਾਰਕ ਤੋਂ ਮਿਲੇ ਪੁਰਾਤਨ ਡੀਐਨਏ ਸੈਂਪਲਜ਼ ਵਿੱਚ ਇਹ ਨੋਟ ਕੀਤਾ ਕਿ ਮਹਾਂਮਾਰੀ ਦੇ ਇੱਕ ਸੌ ਸਾਲ ਬਾਅਦ, Y. pestis ਦੇ ਜਨੋਮ ਵਿੱਚੋਂ pla ਨਾਂ ਦਾ ਇੱਕ ਜੀਨ ਅਚਾਨਕ ਗਾਇਬ ਹੋ ਗਿਆ।
ਇਹ ਖੋਜ ਇੱਕ ਲੰਬੇ ਅਧਿਐਨ ਦੀ ਸ਼ੁਰੂਆਤ ਸੀ। ਉਹਨਾਂ ਨੇ ਹਜ਼ਾਰਾਂ ਸਾਲ ਪੁਰਾਣੀ ਡੀਐਨਏ ਦੀ ਕੜੀ-ਕੜੀ ਜੋੜ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਜੀਨ ਕਿਵੇਂ ਅਤੇ ਕਿਉਂ ਗਾਇਬ ਹੋਇਆ। ਇਹ ਖੋਜ journal Science ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਅਤੇ ਦੁਨੀਆ ਭਰ ਦੇ ਅਖ਼ਬਾਰਾਂ ਨੇ ਇਸ ਨੂੰ ਆਪਣੇ ਪੰਨਿਆਂ ’ਤੇ ਮਾਣ ਨਾਲ ਸਥਾਨ ਦਿੱਤਾ।
ਜਦੋਂ ਆਮ ਘਰਾਂ ਦੇ ਬੱਚੇ ਵਿਗਿਆਨ ਅਤੇ ਗਲੋਬਲ ਰਿਸਰਚ ਦੀਆਂ ਨਵੀਆਂ ਉਚਾਈਆਂ ਨੂੰ ਛੂਹਦੇ ਹਨ, ਤਾਂ ਉਹ ਸਿਰਫ ਆਪਣੇ ਪਰਿਵਾਰ ਨਹੀਂ, ਸਾਰੀ ਕੌਮ ਲਈ ਮਾਣ ਬਣਦੇ ਹਨ। ਇਸ ਸ਼ਾਨਦਾਰ ਪ੍ਰਾਪਤੀ ਲਈ ਸਿੱਧੂ ਪਰਿਵਾਰ ਨੂੰ ਪੂਰੇ ਪੰਜਾਬੀ ਭਾਈਚਾਰੇ ਵੱਲ ਮੁਬਾਰਕਾਂ ਅਤੇ ਹੋਰ ਵਧੇਰੇ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button