ਪੁੱਤ ਸਿੱਧੂ ਨੂੰ ਯਾਦ ਕਰਦਿਆਂ ਮਾਂ ਚਰਨ ਕੌਰ ਨੇ ਪਾਈ ਭਾਵੁਕ ਪੋਸਟ, ਲਿਖਿਆ-‘ਮਾਂ ਹੋਣ ਦੇ ਨਾਤੇ ਹਰ ਰੋਜ਼ ਮੇਰਾ ਦਿਲ ਟੁੱਟਦਾ ਹੈ’

ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਲਗਭਗ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ ਪਰ ਇਸੇ ਦਰਮਿਆਨ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਪਾਈ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਦਿਲ ਦੇ ਦਰਦ ਨੂੰ ਬਿਆਂ ਕੀਤਾ ਹੈ।
ਉਨ੍ਹਾਂ ਲਿਖਿਆ ਕਿ ਪੁੱਤ ਤੇਰੀ ਮਾਂ ਹੋਣ ਦੇ ਨਾਤੇ ਹਰ ਰੋਜ਼ ਮੇਰਾ ਦਿਲ ਟੁੱਟਦਾ ਹੈ। ਜਦੋਂ ਤੂੰ ਮੇਰੇ ਤੋਂ ਦੂਰ ਹੋਇਆ ਸੀ ਮੇਰੀ ਜ਼ਿੰਦਗੀ ਦੀ ਹਰ ਖੁਸ਼ੀ ਮੁੱਕ ਗਈ ਸੀ । ਸਾਨੂੰਤਾਂ ਕੁਝ ਨਹੀਂ ਚਾਹੀਦਾ ਸੀ ਪੁੱਤ ਤੈਨੂੰ ਗਵਾਉਣ ਮਗਰੋਂ ਬਸ ਇਹੀ ਹਿੰਮਤ ਬਾਕੀ ਰਹਿ ਗਈ ਸੀ ਕਿ ਜੋ ਤੇਰਾ ਮੁਕਾਮ ਏ ਜੋ ਤੇਰੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਤੇਰੇ ਲਈ ਪਿਆਰ, ਸਤਿਕਾਰ ਏ ਉਹ ਇਸੇ ਤਰ੍ਹਾਂ ਬਰਕਰਾਰ ਰਹੇ। ਅਸੀਂ ਆਪਣੀ ਜ਼ਿੰਦਗੀ ਵਿਚ ਤਾਂ ਜੋ ਘਾਟ ਮਹਿਸੂਸ ਕਰਦੇ ਆ ਸਾਡਾ ਇਹੋ ਸਾਡਾ ਮਕਸਦ ਸੀ ਕਿ ਤੇਰੇ ਪ੍ਰਸ਼ੰਸਕਾਂ ਕੋਲ ਤੇਰੀ ਆਵਾਜ਼ ਹਮੇਸ਼ਾ ਗੂੰਜਦੀ ਰਹੇ ਪਰ ਹੋਣੀ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਹੋਇਆ। ਸਾਨੂੰ ਤੇਰੀ ਮੌਜੂਦਗੀ ਤੇਰੀ ਮਿਹਨਤ ਦੇ ਫਲ ਲਈ ਵੀ ਅੱਜ ਜਵਾਬਦੇਹੀ ਦੇਣੀ ਪੈ ਰਹੀ ਏ, ਪੁੱਤ ਅੱਜ ਯਾਦ ਆ ਰਿਹਾ ਸਾਡੇ ਪੁਰਾਣੇ ਘਰੇ ਜਦੋਂ ਤੂੰ ਨਿੱਕਾ ਹੁੰਦਾ ਮੇਰੇ ਨਾਲ ਤੂੰ ਵੱਡਾ ਹੋ ਕੇ ਕੀ ਬਣੇਗਾ ਵਾਲੀਆਂ ਗੱਲਾਂ ਕਰਦਾ ਸੀ ਤੇ ਦੇਖ ਲਾ ਪੁੱਤ ਨੂੰ ਸਫਲ ਹੋਇਆ ਤਾਂ ਸਾਡੇ ਦੁਸ਼ਮਣਾਂ ਨੂੰ ਆਪਣੇ ਮੁਕਾਮ ਦੇ ਫਿਕਰ ਖਾਣ ਲੱਗ ਪਏ ਬੇਟਾ।
ਮੂਸੇਵਾਲਾ ਦੀ ਹੱਤਿਆ ਦੇ ਬਾਅਦ ਤੋਂ ਪੰਜਾਬ ਤੇ ਦੇਸ਼ ਭਰ ਵਿਚ ਉਨ੍ਹਾਂ ਦੇ ਚਾਹੁਣ ਵਾਲਾ ਇਨਸਾਫ ਦੀ ਮੰਗ ਕਰ ਰਹੇ ਹਨ। ਪਰਿਵਾਰ ਵੱਲੋਂ ਵਾਰ-ਵਾਰ ਇਸ ਮਾਮਲੇ ਦੀ ਜਾਂਚ ਦੀ ਮੰਗ ਚੁੱਕੀ ਗਈ ਹੈ। ਹੁਣ ਮਾਂ ਚਰਨ ਕੌਰ ਨੇ ਇਸ ਭਾਵੁਕ ਪੋਸਟ ਨਾਲ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ ਹੈ।