ਪੰਜਾਬ

BBMB ‘ਚ ਪੰਜਾਬ ਦੇ ਮੁਲਾਜ਼ਮਾਂ ਲਈ ਹੋਵੇਗਾ ਵੱਖਰਾ ਕੈਡਰ ਸਣੇ ਕੈਬਨਿਟ ਮੀਟਿੰਗ ‘ਚ ਲਏ ਗਏ ਕਈ ਅਹਿਮ ਫੈਸਲੇ

CM ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਕੈਬਨਿਟ ਦੀ ਅੱਜ ਬੈਠਕ ਹੋਈ। ਬੈਠਕ ਦੇ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਲਈ ਵੱਖਰਾ ਕੈਡਰ ਬਣਾਉਣ ਦਾ ਫੈਸਲਾ ਲਿਆ ਗਿਆ ਤਾਂ ਕਿ ਸਾਡੇ ਨੌਜਵਾਨ ਉਸ ਕੈਡਰ ਵਿਚ ਭਰਤੀ ਹੋ ਸਕਣ। ਹੁਣ ਤੱਕ ਇਥੇ ਇਰੀਗੇਸ਼ਨ, PSPCL ਤੇ ਹੋਰ ਵਿਭਾਗਾਂ ਤੋਂ ਡੈਪੂਟੇਸ਼ਨ ‘ਤੇ ਅਧਿਕਾਰੀ ਭੇਜੇ ਜਾਂਦੇ ਸਨ ਪਰ ਹੁਣ BBMB ਕੈਡਰ ਵਿਚ 3000 ਤੋਂ ਵਧ ਪੋਸਟਾਂ ਨੂੰ ਜਲਦ ਭਰਿਆ ਜਾਵੇਗਾ। ਪਹਿਲਾਂ ਇਸ ਵਿਚ ਡੈਪੂਟੇਸ਼ਨ ‘ਤੇ ਜਾਂਦੇ ਸਨ। ਇਰੀਗੇਸ਼ਨ, PSPCL ਤੇ ਹੋਰ ਵਿਭਾਗ ਜੋ ਡੈਪੂਟੇਸ਼ਨ ‘ਤੇ BBMB ‘ਚ ਜਾਂਦੇ ਸੀ, ਦੀਆਂ 3000 ਤੋਂ ਵਧ ਪੋਸਟਾਂ ਜਲਦ ਭਰੀਆਂ ਜਾਣਗੀਆਂ।

ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮਾਲੇਰਕੋਟਲਾ ਖੇਡ ਵਿਭਾਗ ਵਿਚ 3 ਨਵੀਆਂ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਾਲੇਰਕੋਟਲਾ ਸਹਿਕਾਰਤਾ ਡਿਪਾਰਟਮੈਂਟ ਵਿਚ ਰਜਿਸਟਰਾਰ, ਉਪ ਰਜਿਸਟ੍ਰਾਰ ਤੇ ਇੰਸਪੈਟਰ ਦੀਆਂ 11 ਪੋਸਟਾਂ ਭਰੀਆਂ ਜਾਣਗੀਆਂ। ਸੀਐੱਚਸੀ ਦੋਰਾਹਾ ਵਿਚ 51 ਨਵੀਆਂ ਪੋਸਟਾਂ ਕੱਢੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਡੈਂਟਲ ਮੈਡੀਕਲ ਕਾਲਜਾਂ ਵਿਚ ਡੈਂਟਲ ਮੈਡੀਕਲ ਕਾਲਜ ਵਿਚ ਟੀਚਿੰਗ ਸਟਾਫ ਦੀ ਰਿਟਾਇਰਮੈਂਟ ਦੀ ਉਮਰ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ 62 ਸਾਲ ਸੀ। ਸੀਡੀਪੀਓ ਦੀਆਂ 16 ਪੋਸਟਾਂ ਰੀਜਨਰੇਟ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਵਿਭਾਗ ਜਲਦ ਭਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਇਸ ਦੇ ਨਾਲ ਐਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਜਲੰਧਰ ਲਈ 6 ਪੋਸਟਾਂ ਨੂੰ ਹਰੀ ਝੰਡੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਲਈ ਨਿਯਮ ਬਣਾਉਣ ਦੀ ਜ਼ਿੰਮੇਵਾਰੀ ਸਮਾਜਿਕ ਸੁਰੱਖਿਆ ਵਿਭਾਗ ਨੂੰ ਸੌਂਪੀ ਹੈ। ਨਾਲ ਹੀ 53 ਕਰੋੜ ਰੁਪਏ ਦੀ ਲਾਗਤ ਨਾਲ ਸੈਨੇਟਰੀ ਪੈਡ ਖਰੀਦੇ ਜਾਣਗੇ ਜਿਨ੍ਹਾਂ ਨੇ ਆਂਗਣਵਾੜੀ ਵਰਕਰਾਂ ਰਾਹੀਂ ਗਰੀਬ ਬੱਚਿਆਂ ਤੱਕ ਪਹੁੰਚਾਇਆ ਜਾਵੇਗਾ। ਮੰਤਰੀ ਚੀਮਾ ਨੇ ਕਿਹਾ ਕਿ 350ਵਾਂ ਸ਼ਹੀਦੀ ਦਿਵਸ ਜੋ ਮਨਾ ਰਹੇ ਹਾਂ, ਉਸ ਲਈ ਸਪੈਸ਼ਲ ਸੈਸ਼ਨ 24 ਨਵੰਬਰ ਨੂੰ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਵੇਗਾ। ਉਸ ਦਿਨ ਜਨਰਲ ਇਜਲਾਸ ਨਹੀਂ ਹੋਣਗੇ ਸਗੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਇਹ ਸੈਸ਼ਨ ਪਹਿਲੀ ਵਾਰ ਹੋ ਰਿਹਾ ਹੈ ਜੋ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਹੋ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!