ਪੰਜਾਬਪ੍ਰਮੁੱਖ ਖਬਰਾਂ

ਤਰਨ ਤਾਰਨ ‘ਚ ਬਦਮਾਸ਼ ਦੀ ਸੜਕ ਹਾਦਸੇ ’ਚ ਹੋਈ ਮੌਤ

ਤਰਨਤਾਰਨ ਦੇ ਪਿੰਡ ਢੋਟੀਆਂ ਨੇੜੇ ਬਦਮਾਸ਼ ਸਿਮਰਨਜੀਤ ਸਿੰਘ ਸਿਮਾ ਵਾਸੀ ਭੈਲ ਢਾਏ ਵਾਲਾ (ਤਰਨ ਤਾਰਨ) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਤੇਜ਼ ਰਫ਼ਤਾਰ ਬੁਲਟ ਸਵਾਰ ਦੀ ਰੁੱਖ ਨਾਲ ਟੱਕਰ ਹੋਣ ਕਾਰਨ ਵਾਪਰਿਆ। ਇਸ ਦੌਰਾਨ ਮ੍ਰਿਤਕ ਪਾਸੋਂ 32 ਬੋਰ ਪਿਸਟਲ, ਇੱਕ ਦਰਜਨ ਰੋਂਦ , ਤਿੰਨ ਗ੍ਰਾਮ ਅਫੀਮ ਇਕ ਗ੍ਰਾਮ ਹੈਰੋਇਨ, 7 ਲਾਈਟਰ ਅਤੇ ਨਕਲੀ ਪਾਸਪੋਰਟ ਬਰਾਮਦ ਹੋ ਹਨ। ਮ੍ਰਿਤਕ ਨਕਲੀ ਪਾਸਪੋਰਟ ਦੀ ਮਦਦ ਨਾਲ ਕਈ ਵਾਰ ਵਿਦੇਸ਼ ਜਾ ਚੁੱਕਾ ਹੈ।

ਦੱਸ ਦੇਈਏ ਪੁਲਿਸ ਨੂੰ ਲੰਮੇ ਸਮੇਂ ਤੋਂ ਮੁਲਜ਼ਮ ਦੀ ਭਾਲ ਸੀ ਅਤੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਮੁਲਜ਼ਮ ਪਿੰਡ ਬਨਵਾਲੀਪੁਰ ਤੋਂ ਘਰ ਲਈ ਰਵਾਨਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੇ ਅੰਮ੍ਰਿਤਸਰ ਦਿਹਾਤੀ ਦੇ ਕੱਥੂ ਨੰਗਲ ਅਧੀਨ ਆਉਂਦੇ ਪਿੰਡ ਮੱਝ ਵਿੰਡ ਵਿਖੇ ਬੀਤੀ 18 ਸਤੰਬਰ ਨੂੰ ਬੈਂਕ ਡਕੈਤੀ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਖ਼ਿਲਾਫ਼ ਜ਼ਿਲ੍ਹਾ ਤਰਨ ਤਾਰਨ ਵਿਖੇ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਸ਼ਨੀਵਾਰ ਸਵੇਰੇ ਸਿਵਲ ਹਸਪਤਾਲ ਤਰਨ ਤਰਨ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button