ਸੰਸਾਰਦੇਸ਼ਪ੍ਰਮੁੱਖ ਖਬਰਾਂ

ਬੋਇੰਗ ਨੇ 400 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਭੇਜਿਆ

ਸਿਆਟਲ : ਬੋਇੰਗ ਨੇ ਆਪਣੇ ਪੇਸ਼ੇਵਰ ਐਰੋਸਪੇਸ਼ ਮਜ਼ਦੂਰ ਯੂਨੀਅਨ ਦੇ 400 ਤੋਂ ਵੱਧ ਮੈਂਬਰਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਭੇਜਿਆ ਹੈ। ਇਹ ਵਿੱਤੀ ਤੇ ਰੈਗੂਲੇਟਰੀ ਸਮੱਸਿਆਵਾਂ ਤੋਂ ਉਭਰਨ ਲਈ ਸੰਘਰਸ਼ ਕਰ ਰਹੀ ਕੰਪਨੀ ਦੀ ਹਜ਼ਾਰਾਂ ਲੋਕਾਂ ਦੀ ਨੌਕਰੀ ਤੋਂ ਕੱਢਣ ਦੀ ਯੋਜਨਾ ਦਾ ਹਿੱਸਾ ਹੈ। ਇਸ ਤੋਂ ਇਲਾਵਾ, ਇਸ ਮਸ਼ੀਨਿਸਟ ਯੂਨੀਅਨ ਦੀ ਅੱਠ ਹਫ਼ਤੇ ਦੀ ਹੜਤਾਲ ਵੀ ਇਸ ਦਾ ਇਕ ਕਾਰਨ ਹੈ।
ਸਿਆਟਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਪਿਛਲ ਹਫ਼ਤੇ ਸੁਸਾਇਟੀ ਆਫ਼ ਪ੍ਰੋਫੈਸ਼ਨਲ ਇੰਜਨੀਅਰ ਇਨ ਐਰੋਸਪੇਸ ਦੇ ਮੈਂਬਰਾਂ ਨੂੰ ਨੌਕਰੀ ਤੋਂ ਕੱਢਣ ਦਾ ਨੋਟਿਸ ਮਤਲਬ ਪਿੰਕ ਸਲਿੱਪ ਭੇਜਿਆ ਗਿਆ। ਮੁਲਾਜ਼ਮਾਂ ਨੂੰ ਜਨਵਰੀ ਦੇ ਅੱਧ ਤੱਕ ਤਨਖ਼ਾਹ ਮਿਲੇਗੀ। ਬੋਇੰਗ ਨੇ ਅਕਤੂਬਰ ਵਿੱਚ ਐਲਾਨ ਕੀਤਾ ਸੀ ਕਿ ਉਹ ਆਉਣ ਵਾਲੇ ਮਹੀਨਿਆਂ ਵਿੱਚ ਆਪਣੇ ਮੁਲਾਜ਼ਮਾਂ ਦੀ ਗਿਣਤੀ 10 ਫ਼ੀਸਦ ਮਤਲਬ 17000 ਘਟਾਉਣ ਦੀ ਯੋਜਨਾ ਬਣਾ ਰਿਹਾ ਹੈ।
ਕੰਪਨੀ ਦੇ ਸੀਈਓ ਕੈਲੀ ਆਰਟਬਰਗ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਕੰਪਨੀ ਨੂੰ ‘ਆਪਣੀ ਵਿੱਤੀ ਅਸਲੀਅਤ ਮੁਤਾਬਕ ਆਪਣੇ ਮੁਲਾਜ਼ਮਾਂ ਦੇ ਪੱਧਰ ਨੂੰ ਮੁੜ ਤੋਂ ਨਿਰਧਾਰਤ ਕਰਨਾ ਹੋਵੇਗਾ।’’ ਐੱਸਪੀਈਈਏ ਨੇ ਕਿਹਾ ਕਿ ਛਾਂਟੀ ਨਾਲ 438 ਮੈਂਬਰ ਪ੍ਰਭਾਵਿਤ ਹੋਏ ਹਨ।

Related Articles

Leave a Reply

Your email address will not be published. Required fields are marked *

Back to top button