ਸੰਸਾਰਪੰਜਾਬਪ੍ਰਮੁੱਖ ਖਬਰਾਂ

ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ

ਸਰੀ : ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਕਰਨ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਨਾਲ ਸਬੰਧਤ 21 ਸਾਲ ਦੇ ਜਸਕਰਨ ਸਿੰਘ ਉਤੇ ਬੀ.ਸੀ. ਦੇ ਸਰੀ ਸ਼ਹਿਰ ਵਿਖੇ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਤੋਂ ਘਰ ਜਾ ਰਿਹਾ ਸੀ। ਜਸਕਰਨ ਸਿੰਘ ਆਪਣੇ ਅਤੇ ਪਰਵਾਰ ਦੇ ਬਿਹਤਰ ਭਵਿੱਖ ਲਈ ਦਸੰਬਰ 2022 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਅਤੇ ਪੜ੍ਹਾਈ ਦੇ ਨਾਲ-ਨਾਲ ਅਣਥੱਕ ਮਿਹਨਤ ਵੀ ਕਰਨ ਲੱਗਾ। ਆਪਣੀ ਪੜ੍ਹਾਈ ਦਾ ਖਰਚਾ ਕੱਢਣ ਤੋਂ ਇਲਾਵਾ ਉਹ ਪੰਜਾਬ ਰਹਿੰਦੇ ਪਰਵਾਰ ਵਾਸਤੇ ਵੀ ਕੁਝ ਨਾ ਕੁਝ ਜ਼ਰੂਰ ਭੇਜਦਾ ਜਿਨ੍ਹਾਂ ਨੇ ਕਰਜ਼ਾ ਲੈ ਕੇ ਕੈਨੇਡਾ ਆਉਣ ਦਾ ਪ੍ਰਬੰਧ ਕੀਤਾ।

ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਨਾਲ ਸਬੰਧਤ ਸੀ ਜਸਕਰਨ ਸਿੰਘ
ਅਮਨਪ੍ਰੀਤ ਗਿੱਲ ਵੱਲੋਂ ਜਸਕਰਨ ਸਿੰਘ ਦੀ ਦੇਹ ਪੰਜਾਬ ਭੇਜਣ ਅਤੇ ਉਸ ਦੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਛੁਰੇਬਾਜ਼ੀ ਦੀ ਵਾਰਦਾਤ 17 ਨਵੰਬਰ ਨੂੰ ਰਾਤ ਤਕਰੀਬਨ 10 ਵਜੇ ਵਾਪਰੀ ਅਤੇ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਪੁਲਿਸ ਵੱਲੋਂ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਜਸਕਰਨ ਸਿੰਘ ਦੇ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਦੀ ਖਬਰ ਪਿੰਡ ਜੋਈਆਂ ਪੁੱਜੀ ਤਾਂ ਉਸ ਦੇ ਪਰਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਸਕਰਨ ਸਿੰਘ ਦੇ ਮਾਪੇ ਆਪਣੇ ਪੁੱਤ ਦਾ ਚਿਹਰਾ ਆਖਰੀ ਵਾਰ ਦੇਖਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button