ਸੰਸਾਰ

ਜੇਡੀ ਵਾਂਸ ਪਾਕਿਸਤਾਨ ਲਈ ਰਵਾਨਾ, ਈਰਾਨ ਨੇ ਕਿਹਾ- ਵਿਦੇਸ਼ ਮੰਤਰੀ ਅਤੇ ਸੰਸਦ ਦੇ ਸਪੀਕਰ ਦੋਵੇਂ ਤਹਿਰਾਨ ‘ਚ ਮੌਜੂਦ

ਪੱਛਮੀ ਏਸ਼ੀਆ ‘ਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਦਿਸ਼ਾ ‘ਚ ਇਕ ਮਹੱਤਵਪੂਰਨ ਕੂਟਨੀਤਕ ਯਤਨ ਦੇ ਹਿੱਸੇ ਵਜੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਨਸ ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਲਈ ਰਵਾਨਾ ਹੋਏ ਹਨ। ਇੱਥੇ ਉਹ ਈਰਾਨ ਨਾਲ ਸ਼ਾਂਤੀ ਵਾਰਤਾ ਦੀ ਅਗਵਾਈ ਕਰਨਗੇ। ਇਹ ਗੱਲਬਾਤ ਅਜਿਹੇ ਸਮੇਂ ‘ਚ ਹੋ ਰਹੀ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਐਲਾਨੀ ਗਈ ਅਸਥਾਈ ਜੰਗਬੰਦੀ ਬੇਹੱਦ ਕਮਜ਼ੋਰ ਸਥਿਤੀ ‘ਚ ਪਹੁੰਚ ਗਈ ਹੈ। ਰਿਪੋਰਟਾਂ ਅਨੁਸਾਰ ਇਹ ਬੈਠਕ ਸ਼ਨੀਵਾਰ ਨੂੰ ਹੋਣੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਜਦੋਂ ਕਿ ਉਨ੍ਹਾਂ ਦੇ ਨਾਲ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਰਾਸ਼ਟਰਪਤੀ ਦੇ ਸਲਾਹਕਾਰ ਜੇਰੇਡ ਕੁਸ਼ਨਰ ਵੀ ਇਸ ਮਿਸ਼ਨ ਵਿੱਚ ਸ਼ਾਮਿਲ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਜੰਗ ਨੂੰ ਲੈ ਕੇ ਸਿਆਸੀ ਅਤੇ ਆਰਥਿਕ ਦਬਾਅ ਲਗਾਤਾਰ ਵਧ ਰਿਹਾ ਹੈ।

ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸਲਾਮਾਬਾਦ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ। ਈਰਾਨ ਨੇ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਅਤੇ ਸੰਸਦ ਦੇ ਸਪੀਕਰ ਗਾਲਿਬਾਫ ਅਮਰੀਕਾ ਨਾਲ ਗੱਲਬਾਤ ਲਈ ਪਾਕਿਸਤਾਨ ਪਹੁੰਚ ਗਏ ਹਨ। ਈਰਾਨ ਦੀਆਂ ਸਰਕਾਰੀ ਨਿਊਜ਼ ਏਜੰਸੀਆਂ ਅਤੇ ਸਰਕਾਰੀ ਮੀਡੀਆ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਝੂਠੇ ਅਤੇ ਗੁੰਮਰਾਹਕੁੰਨ ਹਨ। ਰਿਪੋਰਟਾਂ ਅਨੁਸਾਰ ਨਾ ਤਾਂ ਵਿਦੇਸ਼ ਮੰਤਰੀ ਅਤੇ ਨਾ ਹੀ ਸੰਸਦ ਦੇ ਸਪੀਕਰ ਨੇ ਦੇਸ਼ ਛੱਡਿਆ ਹੈ। ਦੋਵੇਂ ਨੇਤਾ ਅਜੇ ਵੀ ਤਹਿਰਾਨ ਵਿੱਚ ਮੌਜੂਦ ਹਨ ਅਤੇ ਰਾਸ਼ਟਰੀ ਮਾਮਲਿਆਂ ਵਿੱਚ ਸਰਗਰਮੀ ਨਾਲ ਸ਼ਾਮਿਲ ਹਨ। ਲੇਬਨਾਨ ‘ਚ ਚੱਲ ਰਹੇ ਫੌਜੀ ਤਣਾਅ ਕਾਰਨ ਈਰਾਨੀ ਵਫਦ ਦੀ ਯਾਤਰਾ ‘ਚ ਦੇਰੀ ਹੋਈ ਹੈ। ਹਾਲਾਂਕਿ ਪਾਕਿਸਤਾਨ ਅਤੇ ਅਮਰੀਕਾ ਦੋਵੇਂ ਹੀ ਇਸ ਮੀਟਿੰਗ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜ਼ਮੀਨੀ ਸਥਿਤੀ ਅਜੇ ਵੀ ਗੁੰਝਲਦਾਰ ਬਣੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!