ਦੇਸ਼

ਸਮਰਾਟ ਚੌਧਰੀ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਵਿਜੇ ਚੌਧਰੀ ਤੇ ਵਿਜੇਂਦਰ ਯਾਦਵ ਬਣੇ ਡਿਪਟੀ ਸੀ.ਐਮ

ਨਵੀ ਦਿੱਲੀ : ਅੱਜ ਤੋਂ ਬਿਹਾਰ ਵਿੱਚ ‘ਸਮਰਾਟ ਯੁੱਗ’ ਸ਼ੁਰੂ ਹੋ ਗਿਆ ਹੈ। ਸਮਰਾਟ ਚੌਧਰੀ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹ ਬਿਹਾਰ ਦੇ 24ਵੇਂ ਮੁੱਖ ਮੰਤਰੀ ਬਣ ਗਏ ਹਨ। ਇਸ ਦੇ ਨਾਲ ਹੀ ਵਿਜੇ ਚੌਧਰੀ ਅਤੇ ਵਿਜੇਂਦਰ ਯਾਦਵ ਨੇ ਡਿਪਟੀ ਸੀ.ਐਮ. ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਸੱਯਦ ਅਤਾ ਹਸਨੈਨ ਨੇ ਮੁੱਖ ਮੰਤਰੀ ਅਤੇ ਡਿਪਟੀ ਸੀ.ਐਮ. ਨੂੰ ਅਹੁਦੇ ਦੀ ਸਹੁੰ ਚੁਕਾਈ।

ਦੱਸ ਦਈਏ ਕਿ ਸਮਰਾਟ ਚੌਧਰੀ ਨੇ ਸਹੁੰ ਚੁੱਕਣ ਤੋਂ ਪਹਿਲਾ ਸਵੇਰੇ ਪੰਚਮੁਖੀ ਹਨੂਮਾਨ ਮੰਦਰ ਵਿੱਚ ਪੂਜਾ ਕੀਤੀ। ਸਹੁੰ ਚੁੱਕਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਸਰਕਾਰ ਵਿੱਚ ਬਦਲਾਅ ਸੋਮਵਾਰ ਨੂੰ ਨਿਤੀਸ਼ ਕੁਮਾਰ ਦੇ ਅਸਤੀਫਾ ਦੇਣ ਤੋਂ ਬਾਅਦ ਹੋਇਆ। ਉਹ ਹੁਣ ਰਾਜ ਸਭਾ ਮੈਂਬਰ ਹਨ। ਉਹ 20 ਸਾਲ ਬਿਹਾਰ ਦੇ ਮੁੱਖ ਮੰਤਰੀ ਰਹੇ। ਸਮਰਾਟ ਚੌਧਰੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਬਿਹਾਰ ਵਿੱਚ ਨਿਤੀਸ਼ ਅਤੇ ਲਾਲੂ ਯੁੱਗ ਦੀ ਰਾਜਨੀਤੀ ਦਾ ਅੰਤ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਿਹਾਰ ਵਿੱਚ ਪਹਿਲੀ ਵਾਰ ਭਾਜਪਾ ਦਾ ਮੁੱਖ ਮੰਤਰੀ ਵੀ ਹੋਵੇਗਾ।

ਸਮਰਾਟ ਚੌਧਰੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਿਹਾਰ ਦੇ ਡਿਪਟੀ ਸੀ.ਐਮ. ਸਨ। ਬੀਤੇ ਦਿਨ ਨਿਤੀਸ਼ ਕੁਮਾਰ ਦੇ ਅਸਤੀਫ਼ੇ ਤੋਂ ਬਾਅਦ ਭਾਜਪਾ ਨੇ ਸਮਰਾਟ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਸੀ।ਜ਼ਿਕਰਯੋਗ ਹੈ ਕਿ ਸਮਰਾਟ ਆਰ.ਐਸ.ਐਸ. (RSS) ਦੇ ਪਿਛੋਕੜ ਤੋਂ ਨਹੀਂ ਆਉਂਦੇ ਹਨ। ਸਮਰਾਟ ਦੇ ਪਿਤਾ ਸ਼ਕੁਨੀ ਚੌਧਰੀ ਬਿਹਾਰ ਦੇ ਕੱਦਾਵਰ ਨੇਤਾ ਮੰਨੇ ਜਾਂਦੇ ਸਨ। ਸਮਰਾਟ ਦੀ ਰਾਜਨੀਤੀ ਵਿੱਚ ਐਂਟਰੀ 1990 ਵਿੱਚ ਹੋਈ ਸੀ। ਸਾਲ 2000 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਮਰਾਟ ਚੌਧਰੀ ਪਰਬੱਤਾ ਵਿਧਾਨ ਸਭਾ ਸੀਟ ਤੋਂ ਆਰ.ਜੇ.ਡੀ. (RJD) ਦੀ ਟਿਕਟ ‘ਤੇ ਚੋਣ ਜਿੱਤੇ ਸਨ। 2005 ਵਿੱਚ ਇਸ ਸੀਟ ਤੋਂ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ 2010 ਵਿੱਚ ਫਿਰ ਤੋਂ ਸ਼ਾਨਦਾਰ ਵਾਪਸੀ ਕੀਤੀ।

ਅੱਜ ਸੀਐਮ ਸਮਰਾਟ ਚੌਧਰੀ ਨੂੰ ਵਧਾਈ ਦਿੰਦੇ ਹੋਏ ਜੇਡੀਯੂ (JDU) ਦੇ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ‘ਅੱਜ ਬਿਹਾਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਸਮਰਾਟ ਚੌਧਰੀ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਹੇਠ ਬਿਹਾਰ ਹੋਰ ਤੇਜ਼ੀ ਨਾਲ ਵਿਕਸਤ ਹੋਵੇਗਾ ਅਤੇ ਦੇਸ਼ ਦੇ ਸਭ ਤੋਂ ਵੱਧ ਵਿਕਸਤ ਰਾਜਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਵੇਗਾ।’

Related Articles

Leave a Reply

Your email address will not be published. Required fields are marked *

Back to top button
error: Content is protected !!