ਸੰਸਾਰ

ਨਿਊ ਮੈਕਸੀਕੋ ‘ਚ ਮੈਡੀਕਲ ਜਹਾਜ਼ Crash, ਸਾਰੇ ਯਾਤਰੀਆਂ ਦੀ ਦਰਦਨਾਕ ਮੌਤ

ਅਮਰੀਕਾ: ਨਿਊ ਮੈਕਸੀਕੋ ਰਾਜ ਵਿੱਚ ਇੱਕ ਛੋਟਾ ਮੈਡੀਕਲ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਹਾਦਸਾ ਰੁਈਡੋਸੋ ਇਲਾਕੇ ਦੇ ਬਾਹਰ ਵਾਪਰਿਆ।

ਲਿੰਕਨ ਕਾਉਂਟੀ ਦੇ ਮੈਨੇਜਰ ਜੇਸਨ ਬਰਨਜ਼ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ, ਇਹ ਜਹਾਜ਼ ਰੋਸਵੈੱਲ ਏਅਰ ਸੈਂਟਰ ਤੋਂ ਉੱਡਿਆ ਸੀ ਅਤੇ ਸੀਏਰਾ ਬਲਾਂਕਾ ਰੀਜਨਲ ਏਅਰਪੋਰਟ ਵੱਲ ਜਾ ਰਿਹਾ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਦੌਰਾਨ ਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਇਸ ਹਾਦਸੇ ਦੀ ਜਾਂਚ ਕਰਨਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦਾ ਅਸਲ ਕਾਰਨ ਸਾਹਮਣੇ ਆ ਸਕੇਗਾ।

ਜਹਾਜ਼ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਅੱਗ ਵੀ ਲੱਗ ਗਈ। ਲਿੰਕਨ ਕਾਉਂਟੀ ਪ੍ਰਸ਼ਾਸਨ ਮੁਤਾਬਕ, ਅਮਰੀਕੀ ਫੋਰੈਸਟ ਸਰਵਿਸ ਸਥਾਨਕ ਏਜੰਸੀਆਂ ਨਾਲ ਮਿਲ ਕੇ ਅੱਗ ‘ਤੇ ਕਾਬੂ ਪਾਉਣ ਵਿੱਚ ਜੁੱਟ ਗਈ ਹੈ।

ਹਾਦਸੇ ਦੇ ਸਮੇਂ ਦੱਖਣੀ ਨਿਊ ਮੈਕਸੀਕੋ ਵਿੱਚ ਮੌਸਮ ਬਹੁਤ ਗਰਮ ਅਤੇ ਖੁਸ਼ਕ ਸੀ ਅਤੇ ਰੁਈਡੋਸੋ (Ruidoso) ਖੇਤਰ ਲਈ ‘ਰੈੱਡ ਫਲੈਗ’ ਹਾਈ ਫਾਇਰ ਰਿਸਕ ਚੇਤਾਵਨੀ ਜਾਰੀ ਕੀਤੀ ਗਈ ਸੀ। ਅਧਿਕਾਰੀਆਂ ਅਨੁਸਾਰ, ਘੱਟ ਨਮੀ ਅਤੇ ਤੇਜ਼ ਹਵਾਵਾਂ ਕਾਰਨ ਅੱਗ ਫੈਲਣ ਦਾ ਖਤਰਾ ਵੱਧ ਗਿਆ ਸੀ। ਹਵਾ ਦੀ ਰਫ਼ਤਾਰ ਕਰੀਬ 56 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਸੀ।

ਦੱਸ ਦੇਈਏ ਕਿ ਰੁਈਡੋਸੋ ਇੱਕ ਪਹਾੜੀ ਕਸਬਾ ਹੈ, ਜਿਸਦੀ ਆਬਾਦੀ 8 ਹਜ਼ਾਰ ਤੋਂ ਵੀ ਘੱਟ ਹੈ। ਇਹ ਦੱਖਣ-ਮੱਧ ਨਿਊ ਮੈਕਸੀਕੋ ਦੀ ਸੀਏਰਾ ਬਲਾਂਕਾ ਪਹਾੜੀ ਲੜੀ ਦੇ ਹੇਠਾਂ ਸਥਿਤ ਹੈ। ਆਸ-ਪਾਸ ਦਾ ਇਲਾਕਾ ਸੰਘਣੇ ਜੰਗਲਾਂ ਅਤੇ ਪੇਂਡੂ ਖੇਤਰਾਂ ਨਾਲ ਘਿਰਿਆ ਹੋਇਆ ਹੈ, ਜਿਸ ਵਿੱਚ ਲਿੰਕਨ ਨੈਸ਼ਨਲ ਫੋਰੈਸਟ ਵੀ ਸ਼ਾਮਲ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!