ਸੰਸਾਰਪ੍ਰਮੁੱਖ ਖਬਰਾਂ

ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸੈਰ ਕਰਦੇ ਸਮੇਂ ਦੋ ਗੱਡੀਆਂ ਕੁਚਲਿਆ

ਗੁਰਮਿੰਦਰ ਸਿੰਘ (31) ਰੁਜ਼ਗਾਰ ਦੀ ਭਾਲ ’ਚ 2018 ’ਚ ਗਿਆ ਸੀ ਵਿਦੇਸ਼

ਸੁਲਤਾਨਪੁਰ ਲੋਧੀ ਇਲਾਕੇ ’ਚ ਉਸ ਸਮੇਂ ਸੋਗ ਦੀ ਲਹਿਰ ਦੌੜ ਪਈ ਜਦੋਂ ਅਮਰੀਕਾ ’ਚ ਇਲਾਕੇ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਮਿੰਦਰ ਸਿੰਘ (31) ਸਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਜ਼ਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਅਰਾਈਆਂ ਦਾ ਰਹਿਣ ਵਾਲਾ ਸੀ।

ਗੁਰਮਿੰਦਰ ਸਿੰਘ ਉਰਫ ਗੁਰਵਿੰਦਰ ਚੀਮਾ ਸੁਨਹਿਰੀ ਭਵਿੱਖ ਦੀ ਭਾਲ ’ਚ ਅਤੇ ਰੁਜ਼ਗਾਰ ਲਈ 2018 ’ਚ ਵਿਦੇਸ਼ ਗਿਆ ਸੀ ਪਰ ਅਚਾਨਕ ਉਸ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਪਿੰਡ ‘ਚ ਮਾਤਮ ਛਾ ਗਿਆ। ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ ਅਤੇ ਪਰਿਵਾਰ ਉਮਰ ਅਨੁਸਾਰ ਉਸਦੇ ਵਿਆਹ ਕਰਨ ਬਾਰੇ ਸੋਚ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਿਸ ਨੂੰ ਪਤਾ ਸੀ ਕਿ ਜਿਸ ਉਮਰੇ ਸ਼ਹਿਨਾਈਆਂ ਵੱਜਣੀਆਂ ਸਨ ਉਸ ਉਮਰੇ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਘਰ ਵਿੱਚ ਸੱਥਰ ਵਿੱਚ ਜਾਵੇਗਾ।

ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕਾ ਦੇ ਰੀਡਲੇ ਸ਼ਹਿਰ ਸ਼ਾਮ ਸਮੇਂ ਸੈਰ ਕਰ ਰਿਹਾ ਸੀ, ਇਸ ਦੌਰਾਨ ਪਿੱਛੋਂ ਆ ਰਹੀਆਂ ਦੋ ਗੱਡੀਆਂ ਵੱਲੋਂ ਲਾਪਰਵਾਹੀ ਕਰਦਿਆਂ ਉਸਨੂੰ ਦਰੜ ਦਿੱਤਾ ਗਿਆ। ਜਿਸ ਕਾਰਨ ਗੁਰਮਿੰਦਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਲਾਂਕਿ ਐਬੂਲੈਂਸ ਦੀ ਮਦਦ ਦੇ ਨਾਲ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰੰਤੂ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਮੌਕੇ ’ਤੇ ਇਲਾਕੇ ਦੀਆਂ ਮੁੱਖ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Related Articles

Leave a Reply

Your email address will not be published. Required fields are marked *

Back to top button