ਸੰਸਾਰ

ਅਮਰੀਕੀ ਹਵਾਈ ਸੈਨਾ ਦਾ B-52 ਬੰਬਾਰ ਜਹਾਜ਼ Crash; 8 ਲੋਕਾਂ ਦੀ ਮੌਤ ਦਾ ਖਦਸ਼ਾ!

ਕੈਲੀਫੋਰਨੀਆ: ਅਮਰੀਕੀ ਏਅਰਫੋਰਸ ਦਾ ਇੱਕ B-52 ਬੰਬਾਰ (ਬੌਂਬਰ) ਕਰੈਸ਼ ਹੋ ਗਿਆ ਹੈ। ਇਹ ਹਾਦਸਾ ਦੱਖਣੀ ਕੈਲੀਫੋਰਨੀਆ ਦੇ ਮੋਹਾਵੀ ਰੇਗਿਸਤਾਨ ਵਿੱਚ ਹੋਇਆ। ਬੰਬਾਰ ਜਹਾਜ਼ ਵਿੱਚ 8 ਕਰੂ ਮੈਂਬਰ ਸਵਾਰ ਸਨ। ਅਮਰੀਕੀ ਹਵਾਈ ਸੈਨਾ (ਏਅਰਫੋਰਸ) ਮੁਤਾਬਕ, ਜਹਾਜ਼ ਵਿੱਚ ਸਵਾਰ ਸਾਰੇ 8 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਅਮਰੀਕੀ ਹਵਾਈ ਸੈਨਾ ਦੇ ਅਨੁਸਾਰ, ਜਹਾਜ਼ ਰੂਟੀਨ ਟੈਸਟਿੰਗ ਉਡਾਣ ‘ਤੇ ਸੀ। ਸਵੇਰੇ ਕਰੀਬ 11.20 ਵਜੇ ਟੇਕਆਫ ਦੇ ਤੁਰੰਤ ਬਾਅਦ ਜਹਾਜ਼ ਹੇਠਾਂ ਡਿੱਗ ਗਿਆ ਅਤੇ ਉਸ ਨੂੰ ਅੱਗ ਲੱਗ ਗਈਨਿਊਕਲੀਅਰ ਹਥਿਆਰ ਲੈ ਕੇ ਜਾਣ ਦੇ ਸਮਰੱਥ B-52 ਬੰਬਾਰ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲਦੇ ਹੀ ਬਚਾਅ ਟੀਮ ਨੂੰ ਰਵਾਨਾ ਕਰ ਦਿੱਤਾ ਗਿਆ।

ਮਰਨ ਵਾਲਿਆਂ ਵਿੱਚ ਹਵਾਈ ਸੈਨਾ ਦੇ ਜਵਾਨ ਅਤੇ ਜਹਾਜ਼ ਦੀ ਟੈਸਟਿੰਗ ਨਾਲ ਜੁੜੇ ਮਾਹਰ ਸ਼ਾਮਲ ਸਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਹਾਜ਼ ਦੇ ਕੰਟਰੋਲ ਸਿਸਟਮ, ਇੰਜਣ ਜਾਂ ਟੈਸਟ ਕੀਤੇ ਜਾ ਰਹੇ ਕਿਸੇ ਉਪਕਰਣ ਵਿੱਚ ਕੋਈ ਖਰਾਬੀ ਆਈ ਹੋਵੇਗੀ।

ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਹੈ ਕਿ ਕੀ ਜਹਾਜ਼ ਵਿੱਚ ਹਥਿਆਰ ਮੌਜੂਦ ਸਨ ਜਾਂ ਨਹੀਂ। ਹਾਦਸੇ ਤੋਂ ਬਾਅਦ ਏਅਰਫੀਲਡ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਦੂਜੇ ਏਅਰਬੇਸ ਵੱਲ ਮੋੜਿਆ ਜਾ ਰਿਹਾ ਹੈ।

ਹਵਾਬਾਜ਼ੀ (ਐਵੀਏਸ਼ਨ) ਸੁਰੱਖਿਆ ਮਾਹਰ ਜੈਫ ਗੁਜੇਟੀ ਨੇ ਕਿਹਾ ਕਿ ਜਹਾਜ਼ ਜਿਸ ਤਰ੍ਹਾਂ ਉਡਾਣ ਭਰਨ ਦੇ ਤੁਰੰਤ ਬਾਅਦ ਡਿੱਗਿਆ, ਉਸ ਤੋਂ ਸ਼ੁਰੂਆਤੀ ਤੌਰ ‘ਤੇ ਫਲਾਈਟ ਕੰਟਰੋਲ ਸਿਸਟਮ ਵਿੱਚ ਖਰਾਬੀ ਦਾ ਖਦਸ਼ਾ ਲੱਗਦਾ ਹੈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਨਤੀਜੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ।

ਗੁਜੇਟੀ ਦੇ ਮੁਤਾਬਕ, ਇਹ ਮੇਨਟੇਨੈਂਸ ਤੋਂ ਬਾਅਦ ਕੰਟਰੋਲ ਸਿਸਟਮ ਵਿੱਚ ਗੜਬੜੀ, ਇੰਜਣ ਦੀ ਗੰਭੀਰ ਖਰਾਬੀ ਜਾਂ ਕਿਸੇ ਟੈਸਟਿੰਗ ਉਪਕਰਣ ਦੇ ਫੇਲ ਹੋਣ ਦਾ ਮਾਮਲਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਟੈਸਟਿੰਗ ਉਡਾਣਾਂ ਆਮ ਉਡਾਣਾਂ ਦੇ ਮੁਕਾਬਲੇ ਜ਼ਿਆਦਾ ਜੋਖਮ ਭਰੀਆਂ ਹੁੰਦੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!