ਐਕਸੀਡੈਂਟ ਮਗਰੋਂ ਹਰਭਜਨ ਮਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ,
ਕਿਹਾ-‘ਪ੍ਰਮਾਤਮਾ ਨੇ ਕੁਝ ਕਰਨ ਲਈ ਇਕ ਹੋਰ ਮੌਕਾ ਦਿੱਤਾ’

ਪੰਜਾਬੀ ਗਾਇਕ ਹਰਭਜਨ ਮਾਨ ਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਦਾ 3 ਅਗਸਤ ਨੂੰ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਸਮੇਂ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਐਕਸੀਡੈਂਟ ਹੋਇਆ ਸੀ। ਉੁਨ੍ਹਾਂ ਨੂੰ ਗੰਭੀਰ ਹਾਲਤ ਵਿਚ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਪਰ ਹੁਣ ਦੋਵਾਂ ਨੂੰ ਛੁੱਟੀ ਗਈ ਗਈ ਹੈ।
ਹਾਦਸੇ ਦੇ ਬਾਅਦ ਪਹਿਲੀ ਵਾਰ ਉੁਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ‘ਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹਰਭਜਨ ਮਾਨ ਤੇ ਉਨ੍ਹਾਂ ਦੇ ਬੇਟੇ ਨੇ ਸਾਰਿਆਂ ਦਾ ਮੁਸ਼ਕਲ ਸਮੇਂ ਵਿਚ ਸਾਥ ਦੇਣ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਜੀਵਨ ਵਿਚ ਕੁਝ ਕਰਨ ਦਾ ਇਕ ਹੋਰ ਮੌਕਾ ਦਿੱਤਾ ਹੈ।
ਹਰਭਜਨ ਮਾਨ ਤੇ ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਨੇ ਦੱਸਿਆ ਕਿ ਉਹ 3 ਅਗਸਤ ਨੂੰ ਸ਼ੋਅ ਕਰਕੇ ਦਿੱਲੀ ਤੋਂ ਚੰਡੀਗੜ੍ਹ ਆ ਰਹੇ ਸਨ। ਸਵੇਰੇ 4 ਵਜੇ ਉਨ੍ਹਾਂ ਦਾ ਕੁਰੂਕਸ਼ੇਤਰ ਵਿਚ ਐਕਸੀਡੈਂਟ ਹੋ ਗਿਆ। ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਐਕਸੀਡੈਂਟ ਬਹੁਤ ਹੀ ਖਤਰਨਾਕ ਸੀ ਤੇ ਉਨ੍ਹਾਂ ਨੂੰ ਕਈ ਸੱਟਾਂ ਵੀ ਲੱਗੀਆਂ। ਉਸ ਸਮੇਂ ਕੁਝ ਸੱਜਣ ਉਨ੍ਹਾਂ ਨੇ ਫੋਰਟਿਸ ਹਸਪਤਾਲ ਲੈਆਏ। ਹੁਣ ਅਸੀਂ ਠੀਕ ਹਾਂ। ਅਜਿਹੇ ਵਿਚ ਮੈਂ ਤੇ ਆਕਾਸ਼ ਨਿੱਜੀ ਤੌਰ ‘ਤੇ ਧੰਨਵਾਦ ਕਰਦੇ ਹਾਂ। ਹਸਪਤਾਲ ਦੇ ਸਾਰੇ ਸਟਾਫ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਹਰ ਸੰਭਵ ਮਦਦ ਕੀਤੀ।
ਹਰਭਜਨ ਮਾਨ ਨੇ ਕਿਹਾ ਕਿ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਚੱਲਦੇ ਰਹਿੰਦੇ ਹਨ। ਇਹ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਪਰ ਲੋੜ ਹੈ ਕਿ ਪ੍ਰਮਾਤਮਾ ਮੇਹਰ ਰੱਖੇ। ਸੱਟ ਤਾਂ ਆਦਮੀ ਕੁਝ ਸਮੇਂ ਬਾਅਦ ਭੁੱਲ ਜਾਂਦਾ ਹੈ। ਅੱਜ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ, ਪਰਿਵਾਰ ਦੇ ਵਿਚ ਬੈਠੇ ਹਾਂ। ਜ਼ਿੰਦਗੀ ਵਿਚ ਕੁਝ ਕਰਨ ਲਈ ਪ੍ਰਮਾਤਮਾ ਨੇ ਇਕ ਹੋਰ ਮੌਕਾ ਦਿੱਤਾ ਹੈ।