ਪੰਜਾਬ

ਸੋਸ਼ਲ ਮੀਡੀਆ ਇਨਫਲੂਐਂਸਰ ‘ਕਮਲ ਕੌਰ ਭਾਬੀ’ ਕਤਲ ਮਾਮਲੇ ‘ਚ ਵੱਡੀ ਕਾਰਵਾਈ! ਅੰਮ੍ਰਿਤਪਾਲ ਮਹਿਰੋ ਨੂੰ ਲਿਆਂਦਾ ਗਿਆ ਪੰਜਾਬ

ਚੰਡੀਗੜ੍ਹ : ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕਾਂਡ ਮਾਮਲੇ ‘ਚ ਵੱਡੀ ਅਪਡੇਟ ਹੈ। ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ ‘ਚ ਹਿਰਾਸਤ ਵਿਚ ਲੈਣ ਤੋਂ ਬਾਅਦ ਹੁਣ UAE ਤੋਂ ਪੰਜਾਬ ਲਿਆਂਦਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ, ਬਠਿੰਡਾ ਪੁਲਿਸ ਦੀ ਟੀਮ ਮੁਲਜ਼ਮ ਨੂੰ UAE ਦੀਆਂ ਅਥਾਰਿਟੀਜ਼ ਤੋਂ ਹਿਰਾਸਤ ਵਿੱਚ ਲੈ ਕੇ ਭਾਰਤ ਪਹੁੰਚੀ। ਮਹਿਰੋ ਨੂੰ ਅੱਜ ਤੜਕੇ ਪੰਜਾਬ ਲਿਆਂਦਾ ਗਿਆ। ਰਿਪੋਰਟਾਂ ਅਨੁਸਾਰ ਮਹਿਰੋਂ ਨੂੰ ਇਸ ਸਾਲ ਜਨਵਰੀ ਵਿਚ ਸ਼ਾਰਜਾਹ ਪੁਲਿਸ ਨੇ ਵੀਜ਼ਾ ਨਾਲ ਸੰਬੰਧਿਤ ਮਾਮਲੇ ਵਿਚ ਪੁੱਛਗਿੱਛ ਦੌਰਾਨ ਹਿਰਾਸਤ ਵਿਚ ਲਿਆ ਸੀ।
ਉਸ ਨੂੰ ਭਾਰਤ ਲਿਆਉਣ (ਡਿਪੋਰਟੇਸ਼ਨ) ਦੀ ਪ੍ਰਕਿਰਿਆ ਪੂਰੀ ਹੋਣ ਵਿੱਚ ਕੁਝ ਸਮਾਂ ਲੱਗ ਗਿਆ।

ਦੱਸ ਦਈਏ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦਾ ਪਿਛਲੇ ਸਾਲ ਜੂਨ ਵਿੱਚ ਬਠਿੰਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਗੱਡੀ ਵਿੱਚੋਂ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਸੀ। ਕੰਚਨ ਕੁਮਾਰੀ ਦਾ ਇੰਸਟਾਗ੍ਰਾਮ ‘ਤੇ ‘ਕਮਲ ਕੌਰ ਭਾਬੀ’ ਦੇ ਨਾਂ ਨਾਲ ਅਕਾਊਂਟ ਸੀ।

ਕੰਚਨ ਕੁਮਾਰੀ ਲੁਧਿਆਣਾ ਦੀ ਲਛਮਣ ਬਸਤੀ ਦੀ ਰਹਿਣ ਵਾਲੀ ਸੀ। ਉਹ 9 ਜੂਨ ਨੂੰ ਆਪਣੀ ਮਾਂ ਨੂੰ ਇਹ ਕਹਿ ਕੇ ਨਿਕਲੀ ਸੀ ਕਿ ਉਹ ਬਠਿੰਡਾ ਵਿੱਚ ਇੱਕ ਪ੍ਰੋਮੋਸ਼ਨਲ ਈਵੈਂਟ ਲਈ ਜਾ ਰਹੀ ਹੈ। 10 ਜੂਨ ਨੂੰ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ 11 ਜੂਨ ਨੂੰ ਉਸ ਦੀ ਲਾਸ਼ ਗੱਡੀ ਵਿੱਚੋਂ ਮਿਲੀ।

ਮਹਿਰੋਂ ਦੇ ਤਿੰਨ ਸਾਥੀ ਜਸਪ੍ਰੀਤ ਸਿੰਘ, ਨਿਮਰਤਜੀਤ ਸਿੰਘ ਅਤੇ ਰਣਜੀਤ ਸਿੰਘ ਵੀ ਇਸ ਕਤਲ ਕਾਂਡ ਵਿਚ ਸ਼ਾਮਿਲ ਸਨ, ਜੋ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਹਨ। ਹੱਤਿਆ ਮਗਰੋਂ ਮਹਿਰੋ ਦੁਬਈ ਫ਼ਰਾਰ ਹੋ ਗਿਆ ਸੀ ਅਤੇ ਲੰਬੇ ਸਮੇਂ ਤੋਂ ਉਥੇ ਹੀ ਰਹਿ ਰਿਹਾ ਸੀ। 7 ਫਰਵਰੀ ਨੂੰ ਬਠਿੰਡਾ ਕੋਰਟ ਵਲੋਂ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ

Related Articles

Leave a Reply

Your email address will not be published. Required fields are marked *

Back to top button
error: Content is protected !!