ਪੰਜਾਬ

“ਕਿਸਨੂੰ ਮੰਤਰੀ ਬਣਾਉਣਾ ਜਾਂ ਨਹੀਂ ਇਹ ਸਾਡਾ ਫ਼ੈਸਲਾ ਹੈ’-ਸੈਸ਼ਨ ਦੌਰਾਨ CM ਮਾਨ ਨੇ ਪ੍ਰਤਾਪ ਬਾਜਵਾ ਨੂੰ ਪਾਈ ਝਾੜ

ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਅੱਜ 11 ਵਜੇ ਤੋਂ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੈਸ਼ਨ ਦੌਰਾਨ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿਲ 2026’ ਵੀ ਪੇਸ਼ ਕੀਤਾ ਗਿਆ ਹੈ। ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੀਐੱਮ ਭਗਵੰਤ ਮਾਨ ਵਿਚਾਲੇ ਤਿੱਖੀ ਬਹਿਸ ਹੋਈ। ਇਸ ‘ਤੇ CM ਮਾਨ ਨੇ ਪ੍ਰਤਾਪ ਬਾਜਵਾ ਨੂੰ ਝਾੜ ਪਾਈ ਤੇ ਕਿਹਾ ਕਿ ਕਿਸਨੂੰ ਮੰਤਰੀ ਬਣਾਉਣਾ ਜਾਂ ਨਹੀਂ ਇਹ ਸਾਡਾ ਫ਼ੈਸਲਾ ਹੈ। ਤੁਹਾਡੇ ਤੋਂ 4 ਸਾਲਾਂ ਬਾਅਦ ਪ੍ਰਧਾਨਗੀ ਖੋਹ ਲਈ ਗਈ। ਇਹ ਕੋਈ ਮਸਲਾ ਅੱਜ ਬੋਲਣ ਵਾਲਾ ਹੈਗਾ?ਥੋੜ੍ਹੀ ਬਹੁਤੀ ਸ਼ਰਮ ਕਰ ਲਓ ਬਾਜਵਾ ਸਾਬ੍ਹ। ਇਹ ਅੱਜ ਮੌਕਾ ਨਹੀਂ ਹੈ।

ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਅਸੀਂ ਬੇਅਦਬੀ ਬਿੱਲ ਦਾ ਸਮਰਥਨ ਕਰਦੇ ਹਾਂ ਪਰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਜੋ ਇਸ ਮਾਮਲੇ ਵਿਚ ਕਮੇਟੀ ਬਣੀ ਸੀ, ਉਸ ਨੂੰ ਵੱਖ-ਵੱਖ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਸੀ, ਉਸ ਦੀ ਰਿਪੋਰਟ ਨਿੱਝਰ ਸਾਹਿਬ ਨੂੰ ਹਾਊਸ ਵਿਚ ਪੇਸ਼ ਕਰਨੀ ਚਾਹੀਦੀ ਹੈ।

ਜਵਾਬ ਵਿਚ MLA ਨਿੱਝਰ ਕਿਹਾ ਕਿ ਸਮਾਜ ’ਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਭਾਈਚਾਰਕ ਸਾਂਝ ’ਚ ਵੰਡੀਆਂ ਪਾਉਣਾ ਚਾਹੁੰਦੇ ਹਨ। ਜਿਸ ਕਾਰਨ ਕਾਨੂੰਨ ਬਣਾਉਣੇ ਜ਼ਰੂਰੀ ਹੋ ਜਾਂਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਨਵੇਂ ਬਣੇ ਕਾਨੂੰਨ ‘ਤੇ ਕਿੰਤੂ-ਪ੍ਰੰਤੂ ਨਾ ਕੀਤੀ ਜਾਵੇ ਤੇ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ ਜਾਵੇ”

ਦੱਸ ਦੇਈਏ ਕਿ ਬਿੱਲ ਪਾਸ ਹੋਣ ਮਗਰੋਂ ਰਾਜਪਾਲ ਨੂੰ ਭੇਜਿਆ ਜਾਵੇਗਾ। ਕਾਨੂੰਨ ਦੇ ਬਣਨ ‘ਤੇ ਬੇਅਦਬੀ ਵਿਚ ਦੋਸ਼ੀ ਪਾਏ ਜਾਣ ਵਾਲੇ ਨੂੰ ਅਧਿਕਤਮ ਉਮਰਕੈਦ ਤੇ 25 ਲੱਕ ਰੁਪਏ ਤੱਕ ਦਾ ਜੁਰਮਾਨਾ ਹੋਣ ਦੀ ਵਿਵਸਥਾ ਹੋਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!