ਸੰਸਾਰ

ਸੈਨ ਡੀਏਗੋ ਸੀਨੀਅਰ ਗੇਮਜ਼ ’ਚ ਪੰਜਾਬੀ ਅਥਲੀਟਾਂ ਦੀ ਸ਼ਾਨਦਾਰ ਕਾਰਗੁਜ਼ਾਰੀ

ਰੂਬੀ ਧਾਲੀਵਾਲ ਨੇ ਦੋ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ

ਸੈਨ ਡੀਏਗੋ, ਕੈਲੀਫੋਰਨੀਆ, 13 ਸਤੰਬਰ 2026 — ਸੈਨ ਡੀਏਗੋ ਵਿਖੇ ਹੋਈਆਂ ਸੈਨ ਡੀਏਗੋ ਸੀਨੀਅਰ ਗੇਮਜ਼ 2026 ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਪੰਜਾਬੀ ਮੂਲ ਦੇ ਸੀਨੀਅਰ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ।

ਕੈਲੀਫੋਰਨੀਆ ਦੀ ਸੈਂਟਰਲ ਵੈਲੀ ਨਾਲ ਸਬੰਧਤ ਰੂਬੀ ਧਾਲੀਵਾਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੈਮਰ ਥਰੋਅ ਅਤੇ ਟ੍ਰਿਪਲ ਜੰਪ ਵਿੱਚ ਸੋਨ ਤਗਮੇ ਜਿੱਤੇ, ਜਦਕਿ 100 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਤਰ੍ਹਾਂ ਰੂਬੀ ਧਾਲੀਵਾਲ ਨੇ ਕੁੱਲ ਤਿੰਨ ਤਗਮੇ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।

ਇਸੇ ਮੀਟ ਵਿੱਚ ਬੇਅੰਤ ਸੰਧੂ ਨੇ ਵੀ ਹੈਮਰ ਥਰੋਅ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ। ਸੈਨ ਡੀਏਗੋ ਦੇ ਡਾ. ਸਰਬਜੀਤ ਸਿੰਘ ਘੁੰਮਣ ਨੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ।

ਇਹ ਮੁਕਾਬਲੇ ਮੇਸਾ ਕਾਲਜ ਦੇ ਟਰੈਕ ਐਂਡ ਫੀਲਡ ਸਟੇਡੀਅਮ ਵਿੱਚ ਕਰਵਾਏ ਗਏ, ਜਿਨ੍ਹਾਂ ਵਿੱਚ ਕੈਲੀਫੋਰਨੀਆ ਅਤੇ ਗੁਆਂਢੀ ਸੂਬਿਆਂ ਤੋਂ 200 ਤੋਂ ਵੱਧ ਮਰਦ ਅਤੇ ਮਹਿਲਾ ਅਥਲੀਟਾਂ ਨੇ ਹਿੱਸਾ ਲਿਆ।

ਸੀਨੀਅਰ ਉਮਰ ਵਰਗ ਵਿੱਚ ਖੇਡਾਂ ਪ੍ਰਤੀ ਅਜਿਹਾ ਜਜ਼ਬਾ, ਮਿਹਨਤ ਅਤੇ ਲਗਨ ਹੋਰਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਰੂਬੀ ਧਾਲੀਵਾਲ, ਬੇਅੰਤ ਸੰਧੂ ਅਤੇ ਡਾ. ਸਰਬਜੀਤ ਸਿੰਘ ਘੁੰਮਣ ਨੂੰ ਇਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਲਈ ਬਹੁਤ-ਬਹੁਤ ਮੁਬਾਰਕਾਂ।

Related Articles

Leave a Reply

Your email address will not be published. Required fields are marked *

Back to top button
error: Content is protected !!